ਚੰਡੀਗੜ੍ਹ, 12 ਮਾਰਚ 2022 : ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਸਿੱਖਾਂ ਅਤੇ ਦੇਸ਼ ਲਈ ਨੁਕਸਾਨਦੇਹ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵਿਦੇਸ਼ਾਂ ਤੋਂ ਫ਼ੋਨ ਅਤੇ ਈਮੇਲਾਂ ਆ ਰਹੀਆਂ ਹਨ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਅਹਿਮ ਭੂਮਿਕਾ ਨਿਭਾਈ ਸੀ। ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰੀਆਂ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੇ ਬੈਠਣ ਦੀ ਲੋੜ ਹੈ, ਕਿਉਂਕਿ ਅਕਾਲੀ ਦਲ ਸਿਰਫ ਪਾਰਟੀ ਨਹੀਂ ਬਲਕਿ ਖ਼ਾਲਸੇ ਦੀ ਸੋਚ ਵੀ ਹੈ |
ਨਵੰਬਰ 23, 2024 12:19 ਬਾਃ ਦੁਃ