ਚੰਡੀਗੜ੍ਹ 3 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਿਸਾਨ ਜਥੇਬੰਦੀਆਂ ਦੇ ਨਿਤਰਨ ਨਾਲ ਨਵੇਂ ਰਾਜਨੀਤਕ ਸਮੀਕਰਨ (Punjab Politics) ਬਣ ਰਹੇ ਹਨ ਅਤੇ ਕਿਸਾਨ ਇਨ੍ਹਾਂ ਚੋਣਾਂ ਵਿੱਚ ਪਾਰਟੀ ਰਾਹੀਂ ਅਹਿਮ ਭੂਮਿਕਾ ਨਿਭਾਉਣ ਵੱਲ ਵੇਖ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ (Aam Aadmi Party) ਨਾਲ ਗਠਜੋੜ ਬਾਰੇ ਗੱਲਬਾਤ ਜਾਰੀ ਹੈ,ਪਰ ਜੇਕਰ ਗੱਲਬਾਤ ਸਿਰ੍ਹੇ ਨਹੀਂ ਚੜ੍ਹਦੀ ਤਾਂ ਉਹ ਪੰਜਾਬ ਚੋਣਾਂ (Punjab Assembley Election 2022) ‘ਚ117 ਸੀਟਾਂ ‘ਤੇ ਚੋਣਾਂ ਲੜਣਗੇ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਮੁੱਖ ਆਗੂਆਂ ‘ਚੋਂ ਇੱਕ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੂੰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰਾ ਬਣਾਏ ਜਾਣ ਦੀਆਂ ਚਰਚਾਵਾਂ ਵੀ ਸਨ । ਹਾਲਾਂਕਿ ਖੁਦ ਕਿਸਾਨ ਆਗੂ ਨੇ ਇਨ੍ਹਾਂ ਗੱਲਾਂ ਦਾ ਖ਼ਡਨ ਕੀਤਾ ਸੀ।
‘ਆਪ’ ਨਾਲ ਗਠਜੋੜ ਨੂੰ ਲੈ ਕੇ ਬਲਬੀਰ ਸਿੰਘ ਰਾਜੇਵਾਲ ਨੇ ਦਿੱਤਾ ਵੱਡਾ ਬਿਆਨ
