ਚੰਡੀਗੜ੍ਹ 10 ਜਨਵਰੀ 2022: ਭਾਰਤੀ ਕਿਸਾਨ ਯੂਨੀਅਨ (Bhartiya Kisan Union) ਉਗਰਾਹਾਂ ਵੱਲੋਂ ਇੱਕ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਗਰਾਹਾਂ ਚੋਣ ਨਹੀਂ ਲੜਨਗੇ। ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (Bhartiya Kisan Union)ਦਾ ਕਹਿਣਾ ਹੈ ਕਿ ਸੰਸਦ ਭਵਨ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਸੰਸਦ ਵਿਚ ਜਾਣ ਨਾਲ ਵੀ ਉੱਥੇ ਦੀ ਵਿਵਸਥਾ ਵਿਚ ਕੋਈ ਬਦਲਾਅ ਨਹੀਂ ਹੋਵੇਗਾ।
ਬੀਤੇ ਦੀਨੀ ਸੰਯੁਕਤ ਸਮਾਜ ਮੋਰਚਾ ਵਲੋਂ ਕਿਹਾ ਗਿਆ ਕਿ ਬਹੁਤ ਜਲਦ ਉਹ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਨਗੇ ਅਤੇ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਬੀ. ਕੇ ਯੂ. ਉਗਰਾਹਾਂ ਵੀ ਉਹਨਾਂ ਦੇ ਨਾਲ ਹੀ ਆਉਣਗੇ ਕਿਉਂਕਿ ਉਹ ਉਹਨਾਂ ਦੇ ਵੱਡੇ ਭਰਾ ਦੇ ਸਮਾਨ ਹਨ | ਜਿਸ ਤੋਂ ਬਾਅਦ ਅੱਜ ਬੀ. ਕੇ ਯੂ. ਉਗਰਾਹਾਂ ਵਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਨਗੇ |