Site icon TheUnmute.com

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਸੁਰੱਖਿਆ ‘ਚ ਵੱਡੀ ਢਿੱਲ, ਕਾਫ਼ਲੇ ਨਾਲ ਟਕਰਾਈ ਕਾਰ

Joe Biden

ਚੰਡੀਗੜ੍ਹ, 18 ਦਸੰਬਰ 2023: ਅਮਰੀਕਾ ਦੇ ਡੇਲਾਵੇਅਰ ‘ਚ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (Joe Biden)ਦੀ ਸੁਰੱਖਿਆ ‘ਚ ਢਿੱਲ ਸਾਹਮਣੇ ਆਈ ਹੈ। ਦਰਅਸਲ, ਬਾਈਡਨ ਆਪਣੀ ਘਰਵਾਲੀ ਜਿਲ ਬਾਈਡਨ ਨਾਲ ਇੱਕ ਸਮਾਗਮ ਤੋਂ ਵਾਪਸ ਆ ਰਹੇ ਸਨ, ਜਦੋਂ ਇੱਕ ਕਾਰ ਉਨ੍ਹਾਂ ਦੇ ਕਾਫ਼ਲੇ ਨਾਲ ਟਕਰਾ ਗਈ।

ਹਾਲਾਂਕਿ ਇਸ ਹਾਦਸੇ ‘ਚ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਨੂੰ ਕੋਈ ਸੱਟ ਨਹੀਂ ਲੱਗੀ। ਸੀਕ੍ਰੇਟ ਸਰਵਿਸ ਨੇ ਦੋਵਾਂ ਨੂੰ ਬਚਾਅ ਕਾਰ ‘ਚ ਮੌਕੇ ਤੋਂ ਰਵਾਨਾ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਦੇ ਕਾਫ਼ਲੇ ਨੂੰ ਟੱਕਰ ਦੇਣ ਵਾਲੀ ਕਾਰ ਸਿਲਵਰ ਰੰਗ ਦੀ ਸੇਡਾਨ ਸੀ। ਗੱਡੀਆਂ ਦੀ ਟੱਕਰ ਤੋਂ ਬਾਅਦ ਸੀਕ੍ਰੇਟ ਸਰਵਿਸ ਏਜੰਟਾਂ ਨੇ ਤੁਰੰਤ ਕਾਰ ਨੂੰ ਘੇਰ ਲਿਆ। ਨਾਲ ਹੀ ਡਰਾਈਵਰ ਦੇ ਸਿਰ ‘ਤੇ ਬੰਦੂਕ ਤਾਣ ਦਿੱਤੀ। ਸੀਕਰੇਟ ਸਰਵਿਸ ਨੇ ਡਰਾਈਵਰ ਨੂੰ ਆਪਣੇ ਹੱਥਾਂ ਨਾਲ ਕਾਰ ਵਿੱਚੋਂ ਬਾਹਰ ਕੱਢਿਆ।

ਦੋਵਾਂ ਵਾਹਨਾਂ ਦੀ ਟੱਕਰ ਬਾਈਡਨ (Joe Biden) ਤੋਂ 40 ਮੀਟਰ ਦੀ ਦੂਰੀ ‘ਤੇ ਹੋਈ। ਦਰਅਸਲ, ਬਾਈਡਨ ਅਤੇ ਉਨ੍ਹਾਂ ਦੀ ਘਰਵਾਲੀ ਪ੍ਰਚਾਰ ਲਈ ਡੇਲਾਵੇਅਰ ਗਏ ਸਨ। ਦੋਵਾਂ ਨੇ ਇੱਕ ਰੈਸਟੋਰੈਂਟ ਵਿੱਚ ਡਿਨਰ ਕੀਤਾ। ਰੈਸਟੋਰੈਂਟ ਵਿੱਚ ਕੁਝ ਦੂਰੀ ’ਤੇ ਪੱਤਰਕਾਰ ਇਕੱਠੇ ਹੋਏ ਸਨ। ਉਹ ਬਾਈਡਨ ਤੋਂ ਕੁਝ ਸਵਾਲ ਪੁੱਛ ਰਿਹਾ ਸੀ ਜਦੋਂ ਅਚਾਨਕ ਕਾਰ ਦੇ ਕਰੈਸ਼ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਸੁਣ ਕੇ ਸੀਕ੍ਰੇਟ ਸਰਵਿਸ ਹਰਕਤ ‘ਚ ਆ ਗਈ। ਪੱਤਰਕਾਰਾਂ ਨੂੰ ਇਕ ਪਾਸੇ ਲਿਜਾਇਆ ਗਿਆ ਅਤੇ ਦੱਸਿਆ ਗਿਆ ਕਿ ਬਾਈਡਨ ਦਾ ਰੈਸਕਿਊ ਕਰ ਲਿਆ ਗਿਆ।

Exit mobile version