July 8, 2024 8:18 pm
Uddhav Thackeray

ਊਧਵ ਠਾਕਰੇ ਨੂੰ ਵੱਡਾ ਝਟਕਾ, ਠਾਣੇ ਨਗਰ ਨਿਗਮ ਦੇ 66 ਕੌਂਸਲਰ ਸ਼ਿੰਦੇ ਧੜੇ ‘ਚ ਸ਼ਾਮਲ

ਚੰਡੀਗੜ੍ਹ 07 ਜੁਲਾਈ 2022: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ (Uddhav Thackeray) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ । ਪਾਰਟੀ ਵਿੱਚ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਹੁਣ ਕੌਂਸਲਰ ਵੀ ਏਕਨਾਥ ਸ਼ਿੰਦੇ ( Eknath shinde) ਧੜੇ ਵਿੱਚ ਸ਼ਾਮਲ ਹੋਣ ਲੱਗੇ ਹਨ। ਇਸਦੇ ਚੱਲਦੇ ਵੀਰਵਾਰ ਨੂੰ ਠਾਣੇ ਨਗਰ ਨਿਗਮ ਦੇ 67 ‘ਚੋਂ 66 ਕੌਂਸਲਰ ਸ਼ਿੰਦੇ ਧੜੇ ‘ਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ ਠਾਣੇ ਨਗਰ ਨਿਗਮ ‘ਤੇ ਊਧਵ ਠਾਕਰੇ ਦਾ ਕੰਟਰੋਲ ਪੂਰੀ ਤਰ੍ਹਾਂ ਖਤਮ ਹੋ ਗਿਆ।

ਵਿਧਾਇਕ ਤੇ ਕੌਂਸਲਰ ਤੋਂ ਬਾਅਦ ਹੁਣ ਸੰਸਦ ਮੈਂਬਰਾਂ ਦੇ ਸ਼ਿੰਦੇ ਧੜੇ ਵਿੱਚ ਸ਼ਾਮਲ ਹੋਣ ਦੀ ਚਰਚਾ ਹੋ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਦੇ 12 ਸੰਸਦ ਮੈਂਬਰ ਏਕਨਾਥ ਸ਼ਿੰਦੇ ਧੜੇ ਦੇ ਸੰਪਰਕ ਵਿੱਚ ਹਨ। ਇੱਕ ਦਿਨ ਪਹਿਲਾਂ ਸ਼ਿੰਦੇ ਕੈਂਪ ਦੇ ਵਿਧਾਇਕ ਗੁਲਾਬ ਰਾਓ ਪਾਟਿਲ ਨੇ ਦਾਅਵਾ ਕੀਤਾ ਸੀ ਕਿ 12 ਸੰਸਦ ਮੈਂਬਰ ਸ਼ਿੰਦੇ ਧੜੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੇ ਇਸ ਦਾਅਵੇ ਤੋਂ ਬਾਅਦ ਸ਼ਿਵ ਸੈਨਾ ਨੇਤਾ ਆਨੰਦ ਰਾਓ ਨੇ ਸ਼ਿਵ ਸੈਨਾ ਤੋਂ ਅਸਤੀਫਾ ਦੇ ਦਿੱਤਾ ਹੈ।