June 30, 2024 11:34 pm
Channi

RTI ‘ਚ ਵੱਡਾ ਖ਼ੁਲਾਸਾ, ਸਾਬਕਾ CM ਚਰਨਜੀਤ ਚੰਨੀ ਨੇ ਸਰਕਾਰੀ ਮੀਟਿੰਗ ਦੌਰਾਨ ਤਿੰਨ ਮਹੀਨਿਆਂ ‘ਚ ਖ਼ਰਚ ਕੀਤੇ 60 ਲੱਖ ਰੁਪਏ

ਚੰਡੀਗੜ੍ਹ 31ਦਸੰਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਦੋਂ ਤੋਂ ਚਰਨਜੀਤ ਸਿੰਘ ਚੰਨੀ ਭਾਰਤ ਵਾਪਸ ਪਰਤੇ ਹਨ ਉਦੋਂ ਤੋਂ ਹੀ ਵਿਜੀਲੈਂਸ ਦੇ ਰਡਾਰ ‘ਤੇ ਹੈ। ਇਸਦੇ ਨਾਲ ਹੀ ਹੁਣ ਸਾਬਕਾ ਮੁੱਖ ਮੰਤਰੀ ਚੰਨੀ ‘ਤੇ ਇਲਜ਼ਾਮ ਲੱਗਾ ਹੈ ਕਿ ਉਨ੍ਹਾਂ ਨੇ ਸਰਕਾਰੀ ਮੀਟਿੰਗਾਂ ਦੌਰਾਨ 3 ਮਹੀਨਿਆਂ ਵਿੱਚ 60,20,896 ਲੱਖ ਦਾ ਖਾਣਾ ਖਾਧਾ ਹੈ। ਇਹ ਖੁਲਾਸਾ ਆਰਟੀਆਈ ਦੌਰਾਨ ਹੋਇਆ ਹੈ।