ਚੰਡੀਗੜ੍ਹ 12 ਮਈ 2022: (Mohali blast case) ਪੰਜਾਬ ਦੇ ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ (Intelligence Headquarters, Mohali) ‘ਤੇ ਹੋਏ ਰਾਕੇਟ ਹਮਲੇ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨਿਸ਼ਾਨ ਸਿੰਘ (Nishan Singh) ਨੇ ਦੋ ਅੱਤਵਾਦੀਆਂ ਨੂੰ ਰਾਕੇਟ ਪ੍ਰੀਪੇਅਰਡ ਗ੍ਰਨੇਡ (RGP) ਮੁਹੱਈਆ ਕਰਵਾਉਣ ਦੀ ਗੱਲ ਕਬੂਲੀ ਹੈ। ਨਿਊਜ਼ 18 ਦੇ ਮੁਤਾਬਕ ਨਿਸ਼ਾਨ ਨੇ ਕਬੂਲ ਕੀਤਾ ਹੈ ਕਿ ਉਸ ਨੇ ਦੋਵਾਂ ਅੱਤਵਾਦੀਆਂ ਨੂੰ ਆਰਪੀਜੀ ਮੁਹੱਈਆ ਕਰਵਾਈ ਸੀ। ਇਸਦੇ ਨਾਲ ਹੀ ਪੁੱਛਗਿੱਛ ਦੌਰਾਨ ਨਿਸ਼ਾਨ ਸਿੰਘ ਨੇ ਖੁਲਾਸਾ ਕੀਤਾ ਕਿ ਆਰਪੀਜੀ ਉਸ ਨੂੰ ਤਰਨਤਾਰਨ ਅਤੇ ਅੰਮ੍ਰਿਤਸਰ ਵਿਚਕਾਰ ਤਿੰਨ ਵਿਅਕਤੀਆਂ ਨੇ ਦਿੱਤੀ ਸੀ। ਉਹ ਨਹੀਂ ਜਾਣਦਾ ਸੀ ਕਿ ਉਹ ਤਿੰਨ ਲੋਕ ਕੌਣ ਸਨ।
ਇਸ ਮਾਮਲੇ ‘ਚ ਅਦਾਲਤ ਨੇ ਨਿਸ਼ਾਨ ਸਿੰਘ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਿਕਰਯੋਗ ਹੈ ਕਿ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ‘ਚ ਪੁਲਿਸ ਨੇ ਨਿਸ਼ਾਨ ਸਿੰਘ ਅਤੇ ਉਸ ਦੇ ਸਾਲੇ ਸੋਨੂੰ ਸਮੇਤ ਤਿੰਨ ਦੋਸ਼ੀਆਂ ਨੂੰ ਹਿਰਾਸਤ ‘ਚ ਲਿਆ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਨਿਸ਼ਾਨ ਸਿੰਘ ਹੀ ਸੀ ਜਿਸ ਨੇ ਦੋਵਾਂ ਅੱਤਵਾਦੀਆਂ ਨੂੰ ਆਰ.ਪੀ.ਜੀ. ਨਿਸ਼ਾਨ ਸਿੰਘ (Nishan Singh) ਦਾ ਨਾਂ ਬੀ ਸ਼੍ਰੇਣੀ ਦੇ ਅਪਰਾਧੀਆਂ ਦੀ ਸੂਚੀ ਵਿੱਚ ਦਰਜ ਹੈ। ਉਹ ਫਰੀਦਕੋਟ, ਤਰਨਤਾਰਨ, ਮੋਗਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਕਤਲ ਦੀ ਕੋਸ਼ਿਸ਼ ਅਤੇ ਹੈਰੋਇਨ ਦੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਚਾਰ ਸਾਲ ਤੋਂ ਜੇਲ ‘ਚ ਬੰਦ ਕਥਿਤ ਦੋਸ਼ੀ ਨਿਸ਼ਾਨ 18 ਅਪ੍ਰੈਲ ਨੂੰ ਹੀ ਫਰੀਦਕੋਟ ਜੇਲ ‘ਚੋਂ ਜ਼ਮਾਨਤ ‘ਤੇ ਬਾਹਰ ਆਇਆ ਸੀ, ਜਦਕਿ ਜਗਰੂਪ ਸਿੰਘ 25 ਦਿਨ ਪਹਿਲਾਂ ਪੈਰੋਲ ‘ਤੇ ਆਇਆ ਸੀ। ਸੂਤਰਾਂ ਅਨੁਸਾਰ ਜਦੋਂ ਤਰਨਤਾਰਨ ਦੇ ਪਿੰਡ ਕੁੱਲਾ ਪੱਤੀ ਦੇ ਨਿਸ਼ਾਨ ਸਿੰਘ, ਉਸ ਦੇ ਜੀਜਾ ਸੋਨੂੰ ਵਾਸੀ ਅੰਮ੍ਰਿਤਸਰ ਅਤੇ ਜਗਰੂਪ ਸਿੰਘ ਵਾਸੀ ਮਹਿੰਦੀਪੁਰ, ਖੇਮਕਰਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਨਿਸ਼ਾਨ ਨੇ ਅੱਤਵਾਦੀਆਂ ਨੂੰ ਆਰਪੀਜੀ ਮੁਹੱਈਆ ਕਰਵਾਉਣ ਦੀ ਗੱਲ ਕਬੂਲ ਕਰ ਲਈ।