July 2, 2024 9:55 pm
Sidhu Moosewala

ਮੂਸੇਵਾਲਾ ਕਤਲਕਾਂਡ ‘ਚ ਮੁੱਖ ਸ਼ੂਟਰ ਅੰਕਿਤ ਸਿਰਸਾ ਨੂੰ ਲੈ ਕੇ ਦਿੱਲੀ ਪੁਲਿਸ ਵਲੋਂ ਵੱਡਾ ਖ਼ੁਲਾਸਾ

ਚੰਡੀਗੜ੍ਹ 04 ਜੂਨ 2022: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲਕਾਂਡ ‘ਚ ਸ਼ਾਮਲ ਇੱਕ ਹੋਰ ਸ਼ੂਟਰ ਅੰਕਿਤ ਸਿਰਸਾ ਨੂੰ ਗ੍ਰਿਫਤਾਰ ਕੀਤਾ ਹੈ | ਦਿੱਲੀ ਪੁਲਿਸ ਵਲੋਂ ਸ਼ੂਟਰ ਅੰਕਿਤ ਸਿਰਸਾ ਨੂੰ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਦਾ ਕਹਿਣਾ ਹੈ ਕਿ ਅੰਕਿਤ ਸਿਰਸਾ ਨੇ ਨੇੜੇ ਜਾ ਕੇ ਮੂਸੇਵਾਲਾ ‘ਤੇ ਫਾਇਰਿੰਗ ਕੀਤੀ ਸੀ | ਇਸਦੇ ਨਾਲ ਹੀ ਦਿੱਲੀ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਗਠਜੋੜ ਦੇ ਇੱਕ ਹੋਰ ਮੋਸਟ ਵਾਂਟੇਡ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ |

Delhi Police

ਦਿੱਲੀ ਪੁਲਿਸ ਦੇ ਮੁਤਾਬਕ ਇਹ ਸ਼ੂਟਰ ਇੱਕ ਥਾਂ ‘ਤੇ ਦੋ ਦਿਨ ਤੋਂ ਵੱਧ ਨਹੀਂ ਠਹਿਰਦੇ ਸੀ ਜੋ ਕੇ ਭੱਜਣ ਦੀ ਫ਼ਿਰਾਕ ‘ਚ ਸਨ । ਉਨ੍ਹਾਂ ਕਿਹਾ ਕਿ ਸ਼ੂਟਰਾਂ ਨੇ ਕਰੀਬ 35 ਵੱਧ ਟਿਕਾਣੇ ਬਦਲੇ। ਇਸਦੇ ਨਾਲ ਹੀ ਕਤਲ ਤੋਂ ਪਹਿਲਾਂ ਅੰਕਿਤ ਨੇ ਗੋਲ਼ੀਆਂ ਨਾਲ ‘ਸਿੱਧੂ ਮੂਸੇਵਾਲਾ’ ਲਿਖ ਕੇ ਫੋਟੋ ਖਿੱਚੀ ਸੀ। ਇਨ੍ਹਾਂ ਕੋਲੋਂ ਪੁਲਿਸ ਦੀਆਂ 3 ਵਰਦੀਆਂ, 9 ਐਮ.ਐਮ. ਦੀ ਇਕ ਪਿਸਤੌਲ, 3 ਐਮ.ਐਮ. ਦੀ ਇਕ ਪਿਸਤੌਲ ਅਤੇ ਡੌਂਗਲ ਦੇ ਨਾਲ ਨਾਲ 2 ਮੋਬਾਈਲ ਸੈੱਟ ਬੀ ਬਰਾਮਦ ਕੀਤੇ ਗਏ ਹਨ |

Delhi Police

ਦੂਜੇ ਪਾਸੇ ਰਾਜਸਥਾਨ ਦੀ ਚੁਰੂ ਪੁਲਿਸ ਮੁਲਜ਼ਮ ਸ਼ੂਟਰ ਅੰਕਿਤ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੀ ਹੈ, ਪੁਲਿਸ ਮੁਤਾਬਕ ਅੰਕਿਤ ਦੇ ਖਿਲਾਫ ਚੁਰੂ ‘ਚ ਦੋ ਜਣਿਆਂ ਦੇ ਕਤਲ ਦਾ ਮਾਮਲਾ ਦਰਜ ਹੈ | ਦਿੱਲੀ ਪੁਲਿਸ ਮੁਤਾਬਕ ਬੀਤੀ ਰਾਤ ਜਦੋਂ ਅੰਕਿਤ ਨੂੰ ਦਿੱਲੀ ‘ਚ ਕਪਿਲ ਨੂੰ ਮਿਲਣ ਆਇਆ ਸੀ ਇਸ ਦੌਰਾਨ ਸਪੈਸ਼ਲ ਸੈੱਲ ਦੀ ਟੀਮ ਨੇ ਅੰਕਿਤ ਨੂੰ ਗ੍ਰਿਫਤਾਰ ਕਰ ਲਿਆ | ਜਦਕਿ ਕਪਿਲ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਪੁਲਿਸ ਨੇ ਕਿਹਾ ਕਿ ਇਹ ਉੱਤਰ ਪ੍ਰਦੇਸ਼ ‘ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਵਾਲੇ ਸਨ | ਪੁਲਿਸ ਦੇ ਮੁਤਾਬਕ ਸਿੱਧੂ ਮੂਸੇਵਾਲਾ (Sidhu Moosewala)  ‘ਤੇ ਕਰੀਬ 8 ਸ਼ੂਟਰਾਂ ਵੱਲੋਂ ਉਸ ’ਤੇ ਹਮਲਾ ਕੀਤਾ ਗਿਆ ਸੀ |

Delhi Police