Site icon TheUnmute.com

ਪਟਿਆਲਾ ‘ਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 190 ਪੇਟੀਆਂ ਸ਼ਰਾਬ ਸਮੇਤ ਕੈਂਟਰ ਚਾਲਕ ਕਾਬੂ

ਪਟਿਆਲਾ

ਪਟਿਆਲਾ 13 ਦਸੰਬਰ 2022: ਆਬਕਾਰੀ ਵਿਭਾਗ (Excise Department) ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਪਟਿਆਲਾ ਸਮਾਣਾ ਰੋਡ ’ਤੇ ਸ਼ਰਾਬ ਦੀਆ ਪੇਟੀਆਂ ਸਮੇਤ ਇਕ ਕੈਂਟਰ ਨੂੰ ਫੜਿਆ ਗਿਆ ਹੈ। ਇਸ ਮੌਕੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਕੈਂਟਰ ਦੇ ਡਰਾਈਵਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਈ. ਟੀ. ਓ ਪਿਯੂਸ਼ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਟੀਮ ਵਲੋਂ 190 ਪੇਟੀਆਂ ਫੜੀਆਂ ਗਈਆਂ ਹਨ ਜੋ ਕਿ ਕੈਂਟਰ ਵਿਚ ਖ਼ੁਫ਼ੀਆ ਤਰੀਕੇ ਨਾਲ ਲੁਕਾਈਆਂ ਹੋਈਆਂ ਸਨ। ਇਸ ਮੌਕੇ ਐਕਸਾਇਜ਼ ਇੰਸਪੈਕਟਰ ਜਸਵਿੰਦਰ ਸਿੰਘ, ਐਕਸਾਇਜ਼ ਇੰਸਪੈਕਟਰ ਦਲਜੀਤ ਸਿੰਘ, ਇੰਸਪੈਕਟਰ ਨਵਪ੍ਰੀਤ ਸਿੰਘ, ਏ. ਐਸ. ਆਈ. ਗੁਰਮੀਤ ਸਿੰਘ, ਦਵਿੰਦਰ ਸਿੰਘ ਮੌਜੂਦ ਸਨ।

Exit mobile version