July 7, 2024 9:13 pm
Vinay Kumar Saxena

ਵੱਡੀ ਖ਼ਬਰ : ਵਿਨੈ ਕੁਮਾਰ ਸਕਸੈਨਾ ਹੋਣਗੇ ਦਿੱਲੀ ਦੇ ਨਵੇਂ ਉਪ ਰਾਜਪਾਲ

ਚੰਡੀਗੜ੍ਹ 23 ਮਈ 2022: ਅਨਿਲ ਬੈਜਲ ਦੇ ਅਸਤੀਫੇ ਤੋਂ ਬਾਅਦ ਵਿਨੈ ਕੁਮਾਰ ਸਕਸੈਨਾ (Vinay Kumar Saxena) ਨੂੰ ਦਿੱਲੀ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸਕਸੈਨਾ ਦਿੱਲੀ ਦੇ 22ਵੇਂ ਉਪ ਰਾਜਪਾਲ ਬਣ ਗਏ ਹਨ। ਉਹ ਅਹੁਦਾ ਸੰਭਾਲਣ ਦੀ ਮਿਤੀ ਤੋਂ ਦਿੱਲੀ ਦੇ ਉਪ ਰਾਜਪਾਲ ਹੋਣਗੇ। ਇਸ ਤੋਂ ਪਹਿਲਾਂ ਵਿਨੈ ਕੁਮਾਰ ਸਕਸੈਨਾ ਭਾਰਤ ਸਰਕਾਰ ਦੇ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਸਨ। ਉਨ੍ਹਾਂ ਨੇ 27 ਅਕਤੂਬਰ 2015 ਨੂੰ ਚੇਅਰਮੈਨ ਦਾ ਅਹੁਦਾ ਸੰਭਾਲਿਆ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਨਵੇਂ ਉਪ ਰਾਜਪਾਲ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, ”ਦਿੱਲੀ ਦੇ ਲੋਕਾਂ ਦੀ ਤਰਫੋਂ, ਮੈਂ ਦਿੱਲੀ ਦੇ ਨਵ-ਨਿਯੁਕਤ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦਾ ਨਿੱਘਾ ਸੁਆਗਤ ਕਰਦਾ ਹਾਂ। ਦਿੱਲੀ ਦੀ ਬਿਹਤਰੀ ਲਈ ਉਨ੍ਹਾਂ ਨੂੰ ਦਿੱਲੀ ਸਰਕਾਰ ਦੀ ਕੈਬਨਿਟ ਤੋਂ ਪੂਰਾ ਸਹਿਯੋਗ ਮਿਲੇਗਾ।

Vinay Kumar Saxena