July 4, 2024 8:31 pm
Ukraine-Russia

ਯੂਕ੍ਰੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖਲ ਅੰਦਾਜ਼ੀ ਦੀ ਕੀਤੀ ਅਪੀਲ

ਇੰਟਰਨੈਸ਼ਨਲ ਡੈਸਕ 24 ਫਰਵਰੀ 2022 : ਰੂਸ ਦੇ ਹਮਲੇ ਦੇ ਵਿਚਕਾਰ ਯੂਕ੍ਰੇਨ (Ukraine urges PM Modi) ਨੇ ਭਾਰਤ ਤੋਂ ਮਦਦ ਮੰਗੀ ਹੈ। ਯੂਕ੍ਰੇਨ ਦੇ ਰਾਜਦੂਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖਲ ਅੰਦਾਜ਼ੀ ਦੀ ਅਪੀਲ ਕੀਤੀ ਹੈ। ਯੂਕ੍ਰੇਨ ਦੇ ਰਾਜਦੂਤ ਆਇਗੋਰ ਪੋਲਖਾ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਸੰਬੰਧ ਚੰਗੇ ਹਨ। ਨਵੀਂ ਦਿੱਲੀ (ਭਾਰਤ) ਯੂਕ੍ਰੇਨ-ਰੂਸ (Ukraine-Russia) ਵਿਵਾਦ ਨੂੰ ਕੰਟਰੋਲ ਕਰਨ ਵਿਚ ਅਹਿਮ ਯੋਗਦਾਨ ਦੇ ਸਕਦੇ ਹਨ। ਆਇਗੋਰ ਪੋਲਖਾ ਨੇ ਕਿਹਾ ਕਿ ਅਸੀਂਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸਾਡੇ ਰਾਸ਼ਟਰਪਤੀ ਵੋਲੋਡਿਮਿਰ ਜੇਲੇਨਸਕੀ ਨਾਲ ਸੰਪਰਕ ਕਰਨ।