Site icon TheUnmute.com

ਵੱਡੀ ਖਬਰ : ਅੱਜ ਰਾਤ ਤੋਂ ਹੋਣਗੇ ਟੌਲ ਪਲਾਜ਼ਾ ਸ਼ੁਰੂ ! ,ਟੋਲ ਕਰਮਚਾਰੀ ‘ਚ ਖੁਸ਼ੀ ਦਾ ਮਾਹੌਲ

Toll-Plaza

ਚੰਡੀਗੜ੍ਹ 9 ਦਸੰਬਰ 2021 : ਭਾਰਤ ਸਰਕਾਰ (india Govt) ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਅੱਜ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਟੋਲ ਪਲਾਜ਼ਿਆਂ (Toll Plaza) ਤੇ ਬੈਠੇ ਪ੍ਰਦਰਸ਼ਨਕਾਰੀ ਅਤੇ ਕਿਸਾਨਾਂ ਨੇ ਆਪਣੇ ਧਰਨਿਆਂ ਨੂੰ ਚੁੱਕ ਲਿਆ ਹੈ ਅਤੇ ਘਰ ਵਾਪਸੀ ਦੀ ਤਿਆਰੀ ਕਰ ਲਈ ਹੈ, ਜ਼ਿਕਰਯੋਗ ਹੈ ਕਿ ਧਰਨਿਆਂ ਤੇ ਬੈਠੇ ਹੋਏ ਕਿਸਾਨ ਪੰਜਾਬ ਵਾਪਸੀ ਲਈ ਤਿਆਰ ਬਰ ਤਿਆਰ ਹੋ ਗਏ ਹਨ, ਜਿੱਥੇ ਆਪਣੇ ਟਰੈਕਟਰ ਟਰਾਲੀਆਂ ਸਮੇਤ ਆਪਣਾ ਸਾਮਾਨ ਚੁੱਕ ਕੇ ਉਹ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਦਿੱਲੀ ਦੇ ਵਾਡਰਾ ਤੋਂ ਆਉਣ ਵਾਲੇ ਕਿਸਾਨਾਂ ਦੇ ਸਵਾਗਤ ਲਈ ਪੰਜਾਬ ਦੇ ਟੋਲ ਪਲਾਜ਼ਿਆਂ (Toll Plazaਤੇ ਬੈਠੇ ਕਿਸਾਨ ਆਪਣੇ ਦੂਜੇ ਕਿਸਾਨ ਭਰਾਵਾਂ ਦੀ ਉਡੀਕ ਕਰ ਰਹੇ ਹਨ ਅਤੇ ਖੁਸ਼ੀ ਵਿੱਚ ਉਹਨਾਂ ਦੇ ਸਵਾਗਤੀ ਗਤੀਵਿਧੀਆਂ ਦੀ ਤਿਆਰੀ ਵੀ ਕਰ ਰਹੇ ਹਨ,

ਨੋਟੀਫਿਕੇਸ਼ਨ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਵਿਚਕਾਰ ਲੱਗੇ ਟੋਲ ਪਲਾਜ਼ੇ ਤੇ ਬੈਠੇ ਕਿਸਾਨ ਭੰਗੜੇ ਪਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਜਿੱਥੇ ਟੋਲ ਪਲਾਜ਼ੇ ਅੱਜ ਰਾਤ ਤੋਂ ਖੁੱਲ੍ਹਣੇ ਸ਼ੁਰੂ ਹੋ ਜਾਣਗੇ, ਜਿਸ ਕਾਰਨ ਟੌਲ ਪਲਾਜ਼ੇ ਦੇ ਅਧਿਕਾਰੀਆਂ ਵਿਚ ਵੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਟੌਲ ਪਲਾਜ਼ੇ ਕੰਪਨੀਆਂ ਵੱਲੋਂ ਆਪਣੇ ਅਧਿਕਾਰੀਆਂ ਨੂੰ ਪਨਤਾਲੀ ਪ੍ਰਤੀਸ਼ਤ ਤਨਖਾਹ ਦਿੱਤੀ ਜਾਂਦੀ ਸੀ ਜਿਸ ਕਾਰਨ ਟੌਲ ਪਲਾਜ਼ੇ ਅਧਿਕਾਰੀ ਤੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਜਿਸ ਕਾਰਨ ਟੋਲ ਪਲਾਜ਼ੇ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਦੀਆਂ ਤਨਖਾਹਾਂ ਵੀ ਸੌ ਫ਼ੀਸਦੀ ਮਿਲਣਗੀਆਂ,

ਇਸ ਮੌਕੇ ਵਧੇਰੇ ਗੱਲਬਾਤ ਕਰਦੇ ਹੋਏ ਸਾਡੇ ਪੱਤਰਕਾਰ ਨੇ ਟੌਲ ਪਲਾਜ਼ਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਅਸੀਂ ਜਿਥੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਕਿਸਾਨ ਭਰਾਵਾਂ ਨੂੰ ਵਧਾਈ ਦਿੰਦੇ ਹਾਂ,ਕਿਸਾਨਾਂ ਵੱਲੋਂ ਖੁਸ਼ੀ ਮਨਾਉਣ ਤੋਂ ਬਾਅਦ ਜਿੱਥੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਉਨ੍ਹਾਂ ਦੱਸਿਆ ਕਿ ਅਸੀਂ ਦਿੱਲੀ ਤੋਂ ਆਉਣ ਵਾਲੇ ਕਿਸਾਨਾਂ ਦਾ ਭਰਵਾਂ ਸਵਾਗਤ ਕਰਾਂਗੇ,

Exit mobile version