June 28, 2024 10:53 am
Fateh Jang Singh Bajwa

ਵੱਡੀ ਖਬਰ; ਫਤਿਹਜੰਗ ਸਿੰਘ ਬਾਜਵਾ ਨੇ ਰੰਧਾਵਾ ਨੂੰ ਲੈ ਕੇ ਦਿੱਤਾ ਇਹ ਬਿਆਨ

ਚੰਡੀਗੜ੍ਹ 9 ਨਵੰਬਰ 2021; ਚੰਡੀਗੜ੍ਹ ਬੀਤੇ ਦਿਨ ਡਿਪਟੀ ਸੀ.ਐਮ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਲਹਿਲ ਨੂੰ ਸਰਕਾਰ ਵੱਲੋਂ ਅਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕੀਤਾ ਗਿਆ ਸੀ। ਤਰੁਣਵੀਰ ਦੀ ਨਿਯੁਕਤੀ ਨੂੰ ਲੈ ਕੇ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿਤੇ ਹਨ। ਉਥੇ ਹੀ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤੇ ਖ਼ਾਸ ਮੰਨੇ ਜਾਂਦੇ ਹਨ, ਉਨ੍ਹਾਂ ਨੇ ਸਵਾਲ ਖੜ੍ਹੇ ਕੀਤੇ ਹਨ। ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਸੁੱਖੀ ਨੇ ਅਹੁਦੇ ਦਾ ਦੁਰਉਪਯੋਗ ਕਰਦੇ ਹੋਏ ਆਪਣੇ ਜਵਾਈ ਨੂੰ ਅਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕੀਤਾ ਗਿਆ ਹੈ।
ਵਿਧਾਇਕ ਬਾਜਵਾ ਨੇ ਕਿਹਾ ਕਿ, ਕੈਪਟਨ ਸਰਕਾਰ ਦੇ ਵੇਲੇ ਵੀ ਸੁੱਖੀ ਦੇ ਜਵਾਈ ਨੇ ਐਡਵੋਕੇਟ ਜਨਰਲ ਲਈ ਅਪਲਾਈ ਕੀਤਾ ਸੀ, ਪਰ ਉਹਦੀ ਨਿਯੁਕਤੀ ਨਹੀਂ ਸੀ ਹੋ ਸਕੀ ਅਤੇ ਫਾਈਲ ਨੂੰ ਰੱਦ ਕਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ, ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਹੀਂ ਹਨ ਅਤੇ ਚਰਨਜੀਤ ਚੰਨੀ ਮੁੱਖ ਮੰਤਰੀ ਹਨ, ਹੁਣ ਇਹੋ ਸੁਖਜਿੰਦਰ ਰੰਧਾਵਾ ਜੋ ਪਹਿਲੋਂ ਉਹਦੇ (ਵਿਧਾਇਕ ਬਾਜਵਾ) ਉਤੇ ਸਵਾਲ ਖੜ੍ਹੇ ਕਰਦਾ ਸੀ, ਹੁਣ ਉਹੀ ਸੁੱਖੀ ਆਪਣੇ ਜਵਾਈ,ਜਿਸ ਦੀ ਫਾਇਲ ਪਹਿਲੋਂ ਕੈਂਸਲ ਹੋ ਚੁੱਕੀ ਹੈ, ਤੇ ਇਸ ਨੂੰ ਅਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕਰ ਰਿਹਾ ਹੈ।