July 2, 2024 7:02 pm

ਕੇਂਦਰ ਸਰਕਾਰ ਪੈਨਸ਼ਰਾਂ ਨੂੰ ਜਲਦੀ ਦੇ ਸਕਦੀ ਹੈ ਵੱਡੀ ਖੁਸ਼ਖਬਰੀ

ਚੰਡੀਗੜ੍ਹ; ਕੇਂਦਰ ਸਰਕਾਰ ਹੁਣ ਇੰਪਲਾਈਜ਼ ਪ੍ਰਾਈਵੇਟ ਫੰਡ ਅਰਜਨੀਜੈਸ਼ਨ (ਈ.ਪੀ.ਐੱਫ.ਓ.) ਉਸ ਸਬਸਕ੍ਰੀਬਰਸ ਲਈ ਖੁਸ਼ਖ਼ਬਰੀ ਦੇਣ ਦੀ ਤਿਆਰੀ ਕਰ ਰਹੀ ਹੈ, ਦਰਅਸਲ, ਸਰਕਾਰ ਪੀ.ਐੱਫ. ਖਾਤਾਧਾਰਕਾਂ ਦੀ ਨਿਯੁੰਤਮ ਪੈਨਸ਼ਨ ਦੀ ਰਾਸ਼ੀ ਵਿਚ ਜਲਦ ਵਾਧਾ ਕਰਨ ਦਾ ਫੈਸਲਾ ਲੈ ਲਿਆ ਹੈ, ਈ.ਪੀ.ਐੱਫ.ਓ. ਦੇ ਸੇਂਟਰਲ ਬੋਰਡ ਆਫ ਟ੍ਰਸ੍ਟ (ਸੀ.ਬੀ.ਟੀ) ਦੀ ਬੈਠਕ ਜਲਦ ਹੀ ਹੋਣ ਵਾਲੀ ਹੈ, ਇਸ ਵਿਚ ਕਈ ਵੱਡੇ-ਵੱਡੇ ਮਸਲਿਆਂ ਤੇ ਚਰਚਾ ਦੇ ਬਾਅਦ ਫੈਸਲਾ ਲਿਆ ਜਾ ਸਕਦਾ ਹੈ, ਇਸ ਬੈਠਕ ਦਾ ਮੁੱਖ ਏਜੰਡਾ ਪੈਨਸ਼ਨ ਦੀ ਨਿਯੁੰਤਮ ਰਾਸ਼ੀ ਨੂੰ ਵਧਾਉਣ ਤੇ ਫੈਸਲਾ ਲੈਣਾ ਹੈ,
ਮੀਡੀਆ ਰਿਪੋਰਟ ਦੇ ਮੁਤਾਬਕ ਕੇਂਦਰੀ ਟਰੇਡ ਯੂਨੀਅਨਾਂ ਨੇ ਨਿਯੁੰਤਮ ਪੈਨਸ਼ਨ ਨੂੰ 1000 ਤੋਂ ਵਧਾ ਕੇ 6000 ਰੁ ਕਰਵਾ ਦੀ ਮੰਗ ਕੀਤੀ ਹੈ, ਮੰਨਿਆ ਜਾ ਰਿਹਾ ਹੈ ਕਿ ਸੈਂਟਰਲ ਬੋਰਡ ਆਫ ਟ੍ਸਟ ਇਸ ਨੂੰ 3000ਰੁ ਤੱਕ ਕਰ ਸਕਦੇ ਹਨ, ਈ.ਪੀ.ਐੱਫ.ਓ. ਦੇ ਪੈਸੇ ਨੂੰ ਨਿੱਜੀ ਕਾਰਪੋਰੇਟ ਬ੍ਰਾਂਡਸ ਵਿਚ ਨਿਵੇਸ਼ ਕਰਨ ਦੇ ਵਿਵਾਦਸਪਦ ਮੁਦੇ ਤੇ ਵੀ ਬੈਠਕ ਵਿਚ ਚਰਚਾ ਹੋਵੇਗੀ, ਇਸ ਦੇ ਨਾਲ ਹੀ ਵਿੱਤ ਸਾਲ 2021-21 ਲਈ ਪੈਨਸ਼ਨ ਫੰਡ ਦਰ ਤੇ ਵੀ ਫੈਸਲਾ ਲਿਆ ਜਾ ਸਕਦਾ ਹੈ,
ਤਿਆਰ ਕੀਤੇ ਜਾ ਰਹੇ ਹਨ ਸੀ.ਬੀ.ਟੀ. ਦੀ ਬੈਠਕ ਦੇ ਮੁਦੇ ਤੇ ਏਜੰਡੇ
ਸੀ.ਬੀ.ਟੀ. ਨਿਯੁੰਤਮ ਪੈਨਸ਼ਨ ਨੂੰ ਵਾਧੇ ਨੂੰ ਵਧਾਉਣ ਦਾ ਫੈਸਲਾ ਕਰ ਸਕਦਾ ਹੈ, ਮੰਨਿਆ ਜਾ ਰਿਹਾ ਹੈ ਕਿ ਈ.ਪੀ.ਐੱਫ. ਵਿਚ ਜਮਾ ਰਕਮ ਤੇ 8.5 ਫੀਸਦੀ ਦੀ ਮੌਜੂਦਾ ਵਿਆਜ਼ ਦਰ ਜਾਰੀ ਰਹਿ ਸਕਦਾ ਹੈ, ਮੌਜੂਦਾ ਵਿਆਜ਼ ਦਰ ਵਿਚ ਕਈ ਬਦਲਾਵ ਹੋਣ ਦੀ ਸੰਭਾਵਨਾ ਘੱਟ ਹੈ, ਸੀ.ਬੀ.ਟੀ. ਦੀ ਬੈਠਕ ਪਹਿਲਾ 16 ਨਵੰਬਰ ਨੂੰ ਹੋਣੀ ਸੀ, ਪਰ ਬਾਅਦ ਵਿਚ ਇਸ ਨੂੰ ਟਾਲ ਦਿੱਤੋ ਗਿਆ, ਹਾਲੇ ਬੈਠਕ ਦੇ ਮੁਦੇ ਤੇ ਏਜੰਡੇ ਤਿਆਰ ਹੋਣਾ ਬਾਕੀ ਹੈ,