Site icon TheUnmute.com

ਰਾਜਾ ਵੜਿੰਗ ਨੇ ਕੈਪਟਨ ਨੂੰ ਟਵੀਟ ਕਰ ਕਹੀ ਇਹ ਵੱਡੀ ਗੱਲ

ਰਾਜਾ ਵੜਿੰਗ

ਚੰਡੀਗੜ੍ਹ; ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਹਮਲਾ ਕੀਤਾ ਹੈ, ਉਨ੍ਹਾਂ ਨੇ ਟਵੀਟ ਵਿਚ ਕੈਪਟਨ ਨੂੰ ਟੈਗ ਕਰ ਕੇ ਲਿਖੀ ਹੈ ਕਿ “ਆਪ ਨਾ ਘਰ ਕੇ ਰਹੇ ਨਾ ਘਾਟ ਕੇ”, ਇਸ ਟਵੀਟ ਵਿਚ ਰਾਜਾ ਵੜਿੰਗ ਨੇ ਇਕ ਹਿੰਦੀ ਅਖਬਾਰ ਵਿਚ ਛਪੀ ਖਬਰ ਵੀ ਸਾਂਝੀ ਕੀਤੀ, ਇਸ ਖਬਰ ਵਿਚ ਲਿਖਿਆ ਗਿਆ ਹੈ ਕਿ ਕੈਪਟਨ ਨੂੰ ਝਟਕਾ, ਭਾਜਪਾ ਪੰਜਾਬ ਵਿਚ ਸੂਬੇ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ,

ਦੱਸਦਈਏ ਕਿ ਭਾਜਪਾ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ, ਭਾਜਪਾ ਦੇ ਇਸ ਐਲਾਨ ਦੌਰਾਨ ਕੈਪਟਨ ਨੂੰ ਝਟਕਾ ਲੱਗਿਆ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ ਉਹ ਚੋਣਾਂ ਵਿਚ ਭਾਜਪਾ ਦੇ ਨਾਲ ਗੱਠਜੋੜ ਦੇ ਸੰਕੇਤ ਦੇ ਰਹੇ ਹਨ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖਮੰਤਰੀ ਅਹੁਦਾ ਛੱਡਣ ਤੋਂ ਬਾਅਦ ਇਕ ਮਹੀਨੇ ਤੱਕ ਲਗਾਤਾਰ ਅਪਮਾਨਿਤ ਕੀਤੇ ਜਾਂ ਦਾ ਹਵਾਲਾ ਦੇਂਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ, ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀ ‘ ਪੰਜਾਬ ਲੋਕ ਕਾਂਗਰਸ’ ਵੀ ਬਣਾਈ ਹੈ, ਕੈਪਟਨ ਨੇ ਵਾਰ-ਵਾਰ ਭਾਜਪਾ ਦੇ ਨਾਲ ਗਠਜੋੜ ਕਰ ਕੇ ਚੋਣਾਂ ਲੜਨ ਦਾ ਸੰਕੇਤ ਦਦਿਤਾ ਸੀ, ਉਨ੍ਹਾਂ ਨੇ ਕਿਹਾ ਸੀ ਕਿ ਇਹ ਸਮਝੌਤਾ ਤਾ ਹੀ ਹੋਵੇਗਾ ਜਦੋ ਕਿਸਾਨੀ ਮਸਲੇ ਦਾ ਕੋਈ ਹੱਲ ਹੋਵੇਗਾ,

Exit mobile version