July 2, 2024 8:12 pm

ਵੱਡੀ ਖਬਰ; ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਵਿਚ ਫੇਰਬਦਲ

ਚੰਡੀਗੜ੍ਹ; ਪੰਜਾਬ ਪੁਲਸ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੇ 2015 ਵਿਚ ਹੋਈ ਬੇਅਦਵੀ ਮਾਮਲੇ ਦੀ ਜਾਂਚ ਕਰ ਰਹੇ ਆਈ.ਜੀ.ਐੱਸ.ਐੱਮ. ਦਾ ਪੁਨਰਗਠਨ ਕੀਤਾ ਹੈ, ਬਟਾਲਾ ਦੇ ਐੱਸ.ਐੱਸ.ਪੀ. ਸੁਖਵਿੰਦਰ ਸਿੰਘ ਭੁੱਲਰ ਨੂੰ ਇਸ ਟੀਮ ਵਿਚ ਸ਼ਾਮਲ ਕੀਤਾ ਹੈ, ਟੀਮ ਦੀ ਆਈ.ਜੀ. ਸੁਰਿੰਦਰ ਪਾਲ ਸਿੰਘ ਪਰਮਾਰ ਹੀ ਨੁਮਾਇੰਦਗੀ ਕਰਨਗੇ,
ਪਰਮਾਰ ਤੇ ਭੁੱਲਰ ਤੋਂ ਇਲਾਵਾ ਲਖਬੀਰ ਸਿੰਘ ਤੇ ਇੰਸਪੈਕਟਰ ਬਲਬੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ, ਇਸ ਟੀਮ, ਤੋਂ 2 ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ, ਜਿਸ ਵਿਚ ਏ.ਆਈ.ਜੀ. ਕਾਉਂਟਰ ਇੰਟੈਲੀਜੇਂਸੀ ਰਾਜਿੰਦਰ ਸਿੰਘ ਸੋਹਲ ਤੇ ਦੁਸਰੇਪੀ ਏ.ਪੀ.ਬਟਾਲੀਅਨ ਦੇ ਕਮਾਂਡੈਂਟ ਉਪਿੰਦਰ ਜੀਤ ਸਿੰਘ ਘੁੰਮਣ ਸ਼ਾਮਲ ਹਨ, ਆਈ.ਜੀ. ਪਰਮਾਰ ਦੀ ਨੁਮਾਇੰਦਗੀ ਵਾਲੀ ਐੱਸ.ਆਈ.ਟੀ. ਬਾਜਾਖਾਨਾ ਥਾਣਾ ਵਿਚ 3 ਐੱਫ.ਆਈ.ਆਰ. ਦੀ ਜਾਂਚ ਕਰ ਰਹੀ ਹੈ,
ਪਹਿਲਾ ਕੇਸ ਪਹਿਲੀ ਜੂਨ,2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੀ ਗੁੰਬਦ ਜਵਾਹਰ ਸਿੰਘ ਵਾਲਾ ਨੇੜੇ ਕੋਟਕਪੂਰਾ ਜ਼ਿਲਾ ਫਰੀਦਕੋਟ ਦੇ ਗੁਰੂਦੁਆਰੇ ਤੋਂ ਚੋਰੀ ਹੋਣ ਨਾਲ ਸਬੰਧਿਤ ਹੈ, ਦੂਜਾ ਕੇਸ ਬਰਗਾੜੀ ਵਿਚ 25 ਸਤਬਰ,2015 ਨੂੰ ਇਸ ਸਬੰਧੀ ਇਤਰਾਜਯੋਗ ਤੇ ਧਮਕੀ ਵਾਲੇ ਪੋਸਟਰ ਲਗਾਏ ਜਾਣ ਸਬੰਧੀ ਹੈ, ਜਦਕਿ ਤੀਜਾ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਹੈ, ਜੋ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰੂਦੁਆਰੇ ਸਾਹਿਬ ਦੇ ਨੇੜੇ ਗੁਰੂਗ੍ਰੰਥ ਸਾਹਿਬ ਦੇ ਫਾੜੇ ਹੋਏ ਅੰਗ ਬਿਖੇਰ ਕੇ ਬੇਅਦਬੀ ਕੀਤੇ ਜਾਣ ਨਾਲ ਸਬੰਧਿਤ ਹੈ,