TheUnmute.com

ਹੈਲੀਕਾਪਟਰ ਕ੍ਰੈਸ਼ : ਸੀ.ਡੀ.ਐੱਸ. ਬਿਪਿਨ ਰਾਵਤ ਦਾ ਹੋਇਆ ਦੇਹਾਂਤ

ਤਾਮਿਲਨਾਡੂ 8 ਦਸੰਬਰ 2021 : ਤਾਮਿਲਨਾਡੂ (Tamil Nadu) ਦੇ ਊਟੀ ‘ਚ ਬੁੱਧਵਾਰ ਨੂੰ ਇਕ ਫੌਜੀ ਹੈਲੀਕਾਪਟਰ ਕਰੈਸ਼ ( helicopter crashed) ਹੋ ਗਿਆ ਸੀ, ਹੈਲੀਕਾਪਟਰ ਕ੍ਰੈਸ਼ ’ਚ ਸੀ.ਡੀ.ਐੱਸ. ਬਿਪਿਨ ਰਾਵਤ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਭਾਰਤੀ ਹਵਾਈ ਫੌਜ ਨੇ ਟਵੀਟਰ ਰਾਹੀਂ ਦਿੱਤੀ ਗਈ ਹੈ। ਜੋ ਹੈਲੀਕਾਪਟਰ ਕ੍ਰੈਸ਼ ਹੋਇਆ ਹੈ, ਉਸ ਵਿਚ 14 ਲੋਕ ਸਵਾਰ ਸਨ। ਸੀ.ਡੀ.ਐੱਸ. ਰਾਵਤ ਦੀ ਪਤਨੀ ਮਧੁਲਿਕਾ ਰਾਵਤ ਵੀ ਹੈਲੀਕਾਪਟਰ ’ਚ ਸਵਾਰ ਸੀ। ਘਟਨਾ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਤਮਾਮ ਨੇਤਾਵਾਂ ਨੇ ਵੀ ਦੁਖ ਜਤਾਇਆ ਹੈ।

Exit mobile version