July 7, 2024 6:22 pm
ਹਰਸਿਮਰਨ ਕੌਰ

ਵੱਡੀ ਖਬਰ; ਪਾਕਿ ਦੀ ਹਰਸਿਮਰਨ ਕੌਰ ਸੀਨੀਅਰ ਖੋਜ ਅਧਿਕਾਰੀ ਨਿਯੁਕਤ

ਚੰਡੀਗੜ੍ਹ; ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਵਿਚ ਰਹਿੰਦੇ ਇਕਲੋਤੇ ਸਿੱਖ ਪਰਿਵਾਰ ਦੀ ਲੜਕੀ ਹਰਸਿਮਰਨ ਕੌਰ ਦੀ ਨਿਯੁਕਤੀ ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਵਿਖੇ ਸੀਨੀਅਰ ਰਿਸਰਚ ਅਫਸਰ ਵਜੋਂ ਕੀਤੀ ਗਈ ਹੈ, ਹਰਸਿਮਰਨ ਕੌਰ ਨੇ ਪਿਛਲੇ ਸਾਲ ਸਿਆਲਕੋਟ ਯੂਨੀਵਰਸਟੀ ਵਿਚ ਗੋਲ੍ਡ ਮੈਡਲ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਸੀ |

ਹੁਣ ਉਸ ਨੇ ਉਕਤ ਯੂਨੀਵਰਸਟੀ ਤੋਂ ਐੱਮ.ਫਿੱਲ ਦੀ ਡਿਗਰੀ ਲੈ ਕੇ ਸਕੂਲ ਕਾਲਜ ਦੀ ਪੜ੍ਹਾਈ ਕਰ ਰਹੀਆਂ ਪਾਕਿ ਦੀਆਂ ਬਾਕੀ ਲੜਕੀਆਂ ਦਾ ਵੀ ਮਨੋਬਲ ਵਧਾਇਆ ਹੈ, ਲਾਹੌਰ ਤੋਂ ਬਾਬਰ ਜਲੰਧਰੀ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਯਾਲਕੋਈ ਵਿਚ ਗੁਰੂਦੁਆਰਾ ਬਾਬੇ ਦੀ ਬੇਰ ਦੇ ਨੇੜੇ ਆਬਾਦੀ ਵਿਚ ਰਹਿੰਦੇ ਰਾਜਿੰਦਰ ਸਿੰਘ ਦੀ ਬੇਟੀ ਹਰਸਿਮਰਨ ਕੌਰ ਨੇ ਸਕੂਲੀ ਪੜਾਈ ਕਾਨਵੈਂਟ ਜਿਸਿਸ ਮੇਰੀ ਸਕੂਲ ਤੋਂ ਪੂਰੀ ਕਰਨ ਉਪਰੰਤ ਅਗਲੀ ਪੜ੍ਹਾਈ ਸਰਕਾਰੀ ਕਾਲਜ ਤੇ ਫਿਰ ਬਾਇਓ ਕੈਮਿਸਟਰੀ ਵਿਚ ਗ੍ਰੇਜੁਏਸ਼ਨ ਯੂਨੀਵਰਸਟੀ ਆਫ ਗੁਜਰਾਤ ਕੈਂਪਸ (ਸਿਆਲਕੋਟ ਯੂਨੀਵਰਸਟੀ) ਤੋਂ ਪੂਰੀ ਕੀਤੀ |

ਹਰਸਿਮਰਨ ਕੌਰ ਨੇ ਬਾਇਓ ਕਮਿਸਟਰੀ ਵਿਚ ਕੀਤੀ ਗ੍ਰੈਜੂਏਸ਼ਨ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਗੋਲ੍ਡ ਮੈਡਲ ਹਾਸਲ ਕੀਤਾ ਹੈ, ਬਾਬਰ ਜਲੰਧਰੀ ਨੇ ਦੱਸਿਆ ਕਿ ਹਰਸਿਮਰਨ ਕੌਰ ਦੇ ਪਿਤਾ ਤੇ ਦਾਦਾ ਪੂਰਨ ਸਿੰਘ ਰਮਦਾਸੀਆ ਸਿਆਲਕੋਟ ਵਿਚ ਫੁੱਟਬਾਲ ਬਣਾਉਣ ਦੀ ਫੈਕਟਰੀ ਚਲਾ ਰਹੇ ਹਨ ਤੇ ਦੇਸ਼ ਦੇ ਵੰਡ ਵੇਲੇ ਇਹ ਪਰਿਵਾਰ ਭਾਰਤ ਜਾਂ ਦੀ ਵਜਾਏ ਪਾਕਿ ਵਿਚ ਹੈ ਰਿਹਾ,