July 4, 2024 8:52 pm
Harjot singh

ਯੂਕਰੇਨ ਤੋਂ ਜਲਦੀ ਭਾਰਤ ਆਵੇਗਾ ਹਰਜੋਤ, ਐਬੂਲੈਂਸ ‘ਚ ਸਵੇਰੇ ਪੋਲੈਂਡ ਦਾ ਬਾਰਡਰ ਕੀਤਾ ਪਾਰ

ਯੂਕਰੇਨ (Ukraine)  ‘ਚ ਜੰਗ ਦੌਰਾਨ ਲਵੀਵ ਸਿਟੀ ਵੱਲ ਜਾਂਦੇ ਹੋਏ ਗੋਲੀ ਲੱਗਣ ਨਾਲ ਜਖਮੀ ਹਰਜੋਤ ਸਿੰਘ ਨੇ ਸੋਮਵਾਰ ਸਵੇਰੇ ਪੋਲੈਂਡ ਬਾਰਡਰ (Poland border)  ਕਰਾਸ ਕਰ ਲਿਆ ਹੈ। ਹੁਣ ਜਲਦੀ ਹੀ ਹਰਜੋਤ ਭਾਰਤ ਆ ਜਾਵੇਗਾ। ਪੋਲੈਂਡ ਬਾਰਡਰ (Poland border0 ਕਰਾਸ ਕਰਨ ਤੋਂ ਪਹਿਲਾ ਹਰਜੋਤ ਨੇ ਕੇ ਆਪਣੀ ਇਕ ਵੀਡੀਓ ਸੰਜੀ ਕੀਤੀ ਹੈ ਅਤੇ ਪੂਰੇ ਭਾਰਤ ਦੇ ਧੰਨਵਾਦ ਕੀਤਾ ਹੈ।

ਦੱਸਦਈਏ ਕਿ ਹਰਜੋਤ ਸਿੰਘ ਯੂਕਰੇਨ (Ukraine) ਤੋਂ 1 ਮਾਰਚ ਨੂੰ ਵੈਸਟਰਨ ਬਾਰਡਰ ਵੱਲ ਜਾ ਰਿਹਾ ਸੀ ਕਿ ਭਾਰਤ ਆ ਸਕੇ। ਉਹ ਲਵੀਵ ਸਿਟੀ ਦੇ ਰਸਤੇ ‘ਚ ਹੀ ਸੀ ਕਿ ਉਸ ਦੀ ਕਾਰ ‘ਤੇ ਹਮਲੇ ਹੋ ਗਿਆ। ਜਿਸ ਤੋਂ ਬਾਅਦ ਇਕ ਗੋਲੀ ਉਸ ਦੇ ਆਰ ਪਾਰ ਹੋ ਗਈ ਜਦਕਿ ਉਸ ਦੀ ਲੱਤ ਵੀ ਤੋੜ ਦਿੱਤੀ ਗਈ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਕੀਵ ਸਿਟੀ ਦੇ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਜਿਸ ਤੋਂ ਹਸਪਤਾਲ ‘ਚ ਹਰਜੋਤ ਨੇ ਭਾਰਤੀ ਦੂਤਾਵਾਸ ਕੋਲੋਂ ਮਦਦ ਮੰਗੀ ਸੀ।

ਐਬੂਲੈਂਸ ਤੋਂ ਭੇਜਿਆ ਸੁਨੇਹਾ
ਉਥੇ ਹੀ ਹਰਜੋਤ ਨੇ ਦੱਸਿਆ ਕਿ ਉਹ ਹੁਣ ਐਬੂਲੈਂਸ ‘ਚ ਹੈ ਅਤੇ ਠੀਕ ਹੈ। ਪਲੇਨ ‘ਚ ਬੋਰਡਿੰਗ ਕਰਦੇ ਹੋਏ ਉਹ ਵੀਡੀਓ ਬਣਾ ਨਹੀਂ ਸਕਿਆ। ਇਸ ਲਈ ਉਹ ਆਪਣਾ ਸੁਨੇਹਾ ਵੀਡੀਓ ਰਹੀ ਸਾਰਿਆਂ ਤਕ ਪਹੁੰਚਣਾ ਚਾਹੁੰਦਾ ਹੈ। ਹਾਲੇ ਤੱਕ ਦਾ ਸਫਰ ਕਾਫੀ ਮੁਸ਼ਕਲ ਭਰਿਆ ਸੀ ਪਰ ਦਿਲ ‘ਚ ਉਮੰਗ ਸੀ ਕਿ ਉਸ ਨੇ ਆਪਣੇ ਦੇਸ਼ ਜਾਣਾ ਹੀ ਜਾਣਾ ਹੈ। ਜਿਸ ਤੋਂ ਬਾਅਦ ਲੋਕਾਂ ਦੀ ਸਪੋਰਟ ਕਾਰਨ ਇਹ ਕੰਮ ਹੋ ਪਾਇਆ ਹੈ।

ਹਰਜੋਤ ਦਾ ਪਾਸਪੋਰਟ ਵੀ ਹੋ ਚੁੱਕਾ ਗੁੰਮ
ਦੱਸਦਈਏ ਕਿ ਹਰਜੋਤ ਦਾ ਪਾਸਪੋਰਟ ਵੀ ਗੁੰਮ ਹੋ ਰਿਹਾ ਹੈ, ਪਰ ਭਾਰਤ ਸਰਕਾਰ (Indian government)  ਨੇ ਸਪੈਸ਼ਲ ਸੁਵਿਧਾਵਾਂ ਦਿੰਦੇ ਹੋਏ ਹਰਜੋਤ ਨੂੰ ਭਾਰਤ ਨੇ ਕੇ ਆਉਣ ਦੀਆਂ ਤਿਆਰੀਆਂ ਕੀਤੀਆਂ ਹਨ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਵੀ.ਕੇ ਸਿੰਘ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਸੀ।