Site icon TheUnmute.com

ਵੱਡੀ ਖਬਰ : ਮੋਗਾ ‘ਚ ਦਿਨ ਦਿਹਾੜੇ ਚਾਰ ਨਕਾਬਪੋਸ਼ ਨੌਜਵਾਨਾਂ ਨੇ ਕੁੜੀ ਨੂੰ ਕੀਤਾ ਅਗਵਾ

moga

ਮੋਗਾ 23 ਫਰਵਰੀ 2022 : ਇਸ ਸਮੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਮੋਗਾ (Moga)ਦੇ ਲਾਲ ਸਿੰਘ ਰੋਡ ਤੇ ਸੜਕ ਕਿਨਾਰੇ ਬੈਠੀ ਇੱਕ ਕੁੜੀ ਨੂੰ ਹਰਿਆਣਾ ਨੰਬਰ ਅਲਟੋ ਕਾਰ ਤੇ ਆਏ ਨਕਾਬਪੋਸ਼ ਲੜਕਿਆਂ ਵੱਲੋਂ ਜਬਰਨ ਲਡ਼ਕੀ ਨੂੰ ਗੱਡੀ ‘ਚ ਬਿਠਾ ਕੇ ਫ਼ਰਾਰ ਹੋ ਗਏ । ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਚ ਹੋਈ ਕੈਦ ਹੋ ਗਈ , ਜਿਸ ਤੋਂ ਬਾਅਦ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਗਈ ਹੈ।

ਮੌਕੇ ‘ਤੇ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਕੁੜੀ ਸੜਕ ਦੇ ਕਿਨਾਰੇ ਬੈਠੀ ਸੀ ਤੇ ਅਚਾਨਕ ਇਕ ਗੱਡੀ ਦੇ ਤਿੰਨ ਨਕਾਬਪੋਸ਼ ਅਤੇ ਉਸ ਗੱਡੀ ਵਿੱਚ ਬੈਠੀ ਇੱਕ ਔਰਤ ਨੇ ਜਬਰਨ ਇਸ ਕੁੜੀ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਫ਼ਰਾਰ ਹੋ ਗਏ ।

Exit mobile version