July 3, 2024 2:02 am
CRPF

ਵੱਡੀ ਖ਼ਬਰ : CRPF ਦੇ ਜਵਾਨ ਨੇ ਆਪਣੇ ਹੀ ਸਾਥੀਆਂ ‘ਤੇ ਚਲਾਈ ਗੋਲੀ, 4 ਦੀ ਮੌਤ

ਚੰਡੀਗੜ੍ਹ, 8 ਨਵੰਬਰ 2021 : ਛੱਤੀਸਗੜ੍ਹ ਵਿੱਚ ਕੇਂਦਰੀ ਰਜਿਰਵ ਪੁਲਿਸ ਬਲ (CRPF) ਦੇ ਜਵਾਨ ਨੇ ਆਪਣੇ ਹੀ ਸਾਥੀਆਂ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ 4 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ।। ਛੱਤੀਸਗੜ੍ਹ ਦੇ ਸੁਕਮਾ ਵਿੱਚ ਸੀਆਰਪੀਐਫ ਦੇ ਜਵਾਨ ਨੇ ਸਵੇਰੇ ਕਰੀਬ 3.25 ਵਜੇ ਆਪਣੇ ਹੀ ਸਾਥੀਆਂ ਉਤੇ ਗੋਲੀ ਚਲਾ ਦਿੱਤੀ।

ਸੀਆਰਪੀਐਫ CRPF ਨੇ ਘਟਨਾ ਉਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਜਵਾਨ ਰੀਤੇਸ਼ ਰੰਜਨ ਨੇ ਪੁਲਿਸ ਸਟੇਸ਼ਨ ਮਰਿਗੁਡਾ ਦੇ ਤਹਿਤ ਲਿੰਗਾਪਲੀ ਵਿੱਚ ਤੈਨਾਤ ਕੰਪਨੀ ਜਵਾਨਾਂ ਉਤੇ ਗੋਲੀਆਂ ਚਲਾਈਆਂ, ਇਸ ਘਟਨਾ ਵਿੱਚ ਸੱਤ ਜਵਾਨ ਜ਼ਖਮੀ ਹੋ ਗਏ, ਜ਼ਖਮੀਆਂ ਨੂੰ ਤੁਰੰਤ ਭਰਦਾਚਲਮ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।