ਚੰਡੀਗ੍ਹੜ 15 ਅਪ੍ਰੈਲ 2022: ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਦੇ ਗੱਦੀ ਨਸ਼ੀਨ ਸੰਤ ਬਾਬਾ ਗੁਰਚਰਨ ਸਿੰਘ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ | ਅੱਜ ਯਾਨੀ ਸ਼ੁਕ੍ਰਵਾਰ ਉਨ੍ਹਾਂ ਦੇ ਸਸਕਾਰ ਮੌਕੇ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ| ਪੰਜਾਬੀ ਜਾਗਰਣ ਦੇ ਅਨੁਸਾਰ ਜਦੋਂ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅੰਗੀਠਾ ਸਾਹਿਬ ਦੀ ਅਰਦਾਸ ਮੌਕੇ ਡੇਰੇ ਦੇ ਅਗਲੇ ਸੰਚਾਲਕ ਦਾ ਨਾਂ ਐਲਾਨ ਦਿੱਤਾ ਗਿਆ । ਇਸ ਦੌਰਾਨ ਡੇਰੇ ਵਿਚ ਮੌਜੂਦਾ ਸੇਵਾਦਾਰ ਤੇ ਡਰਾਈਵਰ ਦੀ ਸੇਵਾ ਨਿਭਾ ਰਹੇ ਸਨ।
ਇਸ ਐਲਾਨ ਦੇ ਹੁੰਦਿਆਂ ਹੀ ਉਥੇ ਮੌਜੂਦ ਸੰਗਤ ਭੜਕ ਗਈ। ਇਸ ਨੂੰ ਲੈ ਕੇ ਕਾਫੀ ਧੱਕਾ ਮੁੱਕੀ ਹੋਈ। ਸੂਤਰਾਂ ਦੇ ਮੁਤਾਬਕ ਸੰਗਤ ਨੇ ਅਰਦਾਸ ਕਰਨ ਵਾਲੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨਾਲ ਵੀ ਧੱਕਾ ਮੁੱਕੀ ਕੀਤੀ। ਇਸ ਮੌਕੇ ਉਨ੍ਹਾਂ ਦੀ ਵੀ ਪੱਗ ਉਤਰ ਗਈ। ਇਸਦੇ ਚੱਲਦੇ ਨਜ਼ਾਕਤ ਨੂੰ ਦੇਖਦਿਆਂ ਉਨ੍ਹਾਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਹੈ।
ਇਸ ਮੌਕੇ ‘ਤੇ ਭਾਰੀ ਫੋਰਸ ਨਾਲ਼ ਪਹੁੰਚੇ ਡੀ.ਐਸ.ਪੀ ਰਜੇਸ਼ ਕੱਕੜ ਨੇ ਸਥਿਤੀ ਨੂੰ ਸੰਭਾਲਦਿਆਂ ਸੰਗਤਾਂ ਅਤੇ ਭਾਈ ਇਕਬਾਲ ਸਿੰਘ ਨਾਲ਼ ਗੱਲਬਾਤ ਕਰਕੇ ਮੁਆਫੀਨਾਮਾ ਲਿਖ਼ਣ ਉਪਰੰਤ ਮਾਹੌਲ ਸ਼ਾਂਤ ਕੀਤਾ। ਇਸ ਉਪਰੰਤ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸੰਗਤ ਕੋਲੋਂ ਲਿਖਤੀ ਮਾਫੀ ਵੀ ਮੰਗੀ। ਇਸ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਦਾ ਸਸਕਾਰ ਕੀਤਾ ਗਿਆ |