Site icon TheUnmute.com

ਵੱਡੀ ਖਬਰ; CM ਚੰਨੀ ਨੇ ਝੁੱਗੀਆਂ ‘ਚ ਰਹਿਣ ਵਾਲੇ ਲੋਕਾਂ ਦੀ ਸੁਣੀ ਫਰਿਆਦ

ਚੰਡੀਗੜ੍ਹ; ਬਟਾਲਾ ਚ ਪਿਛਲੇ ਕਈ ਸਾਲਾਂ ਤੋਂ ਝੂਗੀਆਂ ਚ ਰਹਿਣ ਵਾਲੇ ਮਦਰਾਸੀ ਅਤੇ ਪੰਜਾਬੀ ਪਰਿਵਾਰ ਸਮੇ ਸਮੇ ਤੇ ਸਰਕਾਰਾਂ ਅਤੇ ਪ੍ਰਸ਼ਾਸ਼ਨ ਵਲੋਂ ਪੱਕੇ ਘਰਾਂ ਦੀ ਮੰਗ ਚੁੱਕਦੇ ਆ ਰਹੇ ਹਨ ਅਤੇ ਹੁਣ ਇਹ ਪਰਿਵਾਰ ਪਿਛਲੇ ਬੀਤੇ ਦਿਨ ਆਪਣੀ ਫਰਿਆਦ ਲੈ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਚੰਡੀਗੜ੍ਹ ਪਹੁਚੇ ਅਤੇ ਉਥੇ ਮੁਖ ਮੰਤਰੀ ਪੰਜਾਬ ਨਾਲ ਮੁਲਾਕਾਤ ਤੋਂ ਬਾਅਦ ਮਿਲੇ ਮੁਖ ਮੰਤਰੀ ਵਲੋਂ ਅਸ਼ਵਾਸ਼ਨ ਤੇ ਮੁਖ ਮੰਤਰੀ ਪੰਜਾਬ ਚੰਨੀ ਦੀ ਕਰ ਰਹੇ ਹਨ ਸ਼ਲਾਘਾ ਅਤੇ ਉਮੀਦ ਜਤਾ ਰਹੇ ਹਨ ਕਿ ਉਹਨਾਂ ਕਿ ਮੰਗ ਜਲਦ ਪੂਰੀ ਹੋਵੇਗੀ |
ਬਟਾਲਾ ਸ਼ਹਿਰ ਚ ਪਿਛਲੇ ਕਈ ਸਾਲਾਂ ਤੋਂ ਝੂਗੀਆਂ ਚ ਰਹਿ ਰਹੇ ਮਦਰਾਸੀ ਪਰਿਵਾਰ ਅਤੇ ਹੋਰ ਪ੍ਰਵਾਸੀ ਮਜਦੂਰਾਂ ਦੇ ਪਰਿਵਾਰ ਲਗਾਤਾਰ ਸਰਕਾਰਾਂ ਕੋਲ ਪੱਕੇ ਮਕਾਨ ਦੀ ਅਪੀਲ ਕਰਦੇ ਆ ਰਹੇ ਹਨ ਅਤੇ ਇਸੇ ਮੰਗ ਨੂੰ ਲੈਕੇ ਹੁਣ ਇਹ ਪਰਿਵਾਰ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਚੰਡੀਗੜ੍ਹ ਪਹੁਚੇ ਅਤੇ ਇਹਨਾਂ ਲੋਕਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਉਹਨਾਂ ਸੋਚਿਆ ਕਿ ਉਹ ਮੁਖ ਮੰਤਰੀ ਅਗੇ ਆਪਣੀ ਫਰਿਆਦ ਰੱਖਣ ਅਤੇ ਜਦ ਉਹ ਚੰਡੀਗੜ੍ਹ ਪਹੁਚੇ ਤਾ ਇੰਤਜ਼ਾਰ ਕਰਨ ਤੋਂ ਬਾਅਦ ਕਰੀਬ ਰਾਤ ਦੇ ਡੇਢ ਵਜੇ ਮੁਖ ਮੰਤਰੀ ਜਦ ਘਰ ਪਹੁਚੇ ਤਾ ਉਹਨਾਂ ਨਾਲ ਮੁਲਾਕਾਤ ਹੋਈ ਅਤੇ ਮੁਖ ਮੰਤਰੀ ਚੰਨੀ ਨੇ ਉਹਨਾਂ ਦੀ ਗੱਲ ਸੁਣੀ ਵੀ ਅਤੇ ਪੂਰੇ ਪਿਆਰ ਅਤੇ ਸਤਿਕਾਰ ਕਰਦੇ ਹੋਏ ਇਹ ਅਸ਼ਵਾਸ਼ਨ ਦਿਤਾ ਕਿ ਉਹਨਾਂ ਸਭ ਨੂੰ ਪੱਕੇ ਘਰ ਮਿਲਣਗੇ ਅਤੇ ਜਲਦ ਉਹਨਾਂ ਦੀ ਮੰਗ ਪੂਰੀ ਹੋਵੇਗੀ ਅਤੇ ਮੁਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰ ਕੇ ਆਏ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਮੁਖ ਮੰਤਰੀ ਪੰਜਾਬ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਲੇਕਿਨ ਉਹ ਤਾ ਬੜੇ ਸਤਿਕਾਰ ਨਾਲ ਸਭ ਨਾਲ ਮਿਲੇ ਅਤੇ ਉਹਨਾਂ ਦੀ ਫਰਿਆਦ ਵੀ ਸੁਣੀ ਹੈ |

Exit mobile version