July 1, 2024 12:21 am
IPS ਹਰਪ੍ਰੀਤ ਸਿੱਧੂ

ਵੱਡੀ ਖ਼ਬਰ : ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ

ਚੰਡੀਗੜ੍ਹ, 11 ਮਾਰਚ 2022 : ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਅਸਤੀਫ਼ਾ ਦੇ ਦਿੱਤਾ ਹੈ |ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਚੰਨੀ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜ ਭਵਨ ਪੁੱਜ ਕੇ ਚਰਨਜੀਤ ਚੰਨੀ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਦਿੱਤਾ ਹੈ।

ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਚੋਣਾਂ ਦੋ ਸੀਟਾਂ ਤੋਂ ਲੜੀਆਂ ਅਤੇ ਦੋਵਾਂ ਸੀਟਾਂ ਤੋਂ ਚੰਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਅਹਿਮ ਗੱਲ਼ ਹੈ ਕਿ ਚਮਕੌਰ ਸਾਹਿਬ ਉਨ੍ਹਾਂ ਦਾ ਗੜ੍ਹ ਮੰਨਿਆ ਜਾਂਦਾ ਸੀ ਜਿੱਥੋਂ ਉਹ ਤਿੰਨ ਵਾਰ ਜੇਤੂ ਰਹੇ ਸਨ, ਪਰ ਓਥੋਂ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ |