ਵੱਡੀ ਖਬਰ; ਚੰਨੀ ਨੇ ਸਦਨ ਵਿਚ ਵਾਈਟ ਪੇਪਰ ਪੇਸ਼ ਕਰਦੇ ਹੋਏ ਕਹੀ ਇਹ ਗੱਲ

ਚੰਡੀਗੜ੍ਹ 11 ਨਵੰਬਰ 2021; ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਕ ਵਾਰ ਫਿਰ 2022 ਵਿਚ ਕਾਂਗਰਸ ਦੀ ਸਰਕਾਰ ਬਣੇਗੀ, ਉਨ੍ਹਾਂ ਨੇ ਕਿਹਾ ਕਿ ਇਸ ਵਾਰ 500 ਨਹੀਂ ਸਿਰਫ 13 ਮੁੱਦੇ ਹੀ ਹੋਣਗੇ, ਸਦਨ ਵਿਚ ਬਿਜਲੀ ਸਮਝੌਤੇ ਤੇ ਵਾਈਟ ਪੇਪਰ ਪੇਸ਼ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੀ.ਪੀ.ਪੀ. ਦੇ ਮੁਦੇ ‘ਤੇ ਜੋ ਵਾਜਿਤ ਹੋਵੇਗਾ ਉਹ ਕਰਾਂਗੇ, ਚੰਨੀ ਨੇ ਕਿਹਾ ਕਿ ਬਿਜਲੀ ਦੀ ਕੀਮਤ ਘੱਟ ਹੋਣ ‘ਤੇ ਸੂਬੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ, ਉਨ੍ਹਾਂ ਨੇ ਕਿਹਾ ਕਿ 36 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਬਿੱਲ ਜਲਦੀ ਹੀ ਆ ਰਿਹਾ ਹੈ, ਕਹਾਣੀ ਨੇ ਕਿਹਾ ਕਿ ਸੂਬੇ ਵਿਚ ਰੇਲ ਮਾਫੀਆ ਹੁਣ ਖਤਮ ਹੈ, ਲੋਕਾਂ ਨੂੰ ਸਸਤੀ ਕੀਮਤ ‘ਤੇ ਰੇਤਾ ਉਪਲਬਧ ਹੋਵੇਗੀ, ਅਕਾਲੀ ਦਲ ਪਾਰਟੀ ‘ਤੇ ਤੰਜ ਕਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ,
ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਵਿਨ ਦੇ ਕਿਹਾ ਕਿ ਤੁਹਾਨੂੰ 50 ਦਿਨ ਰਾਸ ਨਹੀਂ ਆ ਰਹੇ, ਚੰਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਪੰਜ ਵਿਚ ਦਿੱਲੀ ਤੋਂ ਪੈਟਰੋਲ ਸਸਤਾ ਮਿਲਦਾ ਹੈ, ਪੈਟਰੋਲ ਦੀਆਂ ਕੀਮਤ ਦਿੱਲੀ ਵਿਚ 100 ਰੁ ਤੋਂ ਵੀ ਉਪਰ ਹੈ ਤੇ ਪੰਜਾਬ ਵਿਚ 95 ਰੁ ਹੈ, ਦੱਸਦਈਏ ਕਿ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਿ ਅਹਿਮ ਮੁੱਦਿਆ ‘ਤੇ ਫੈਸਲੇ ਲਏ ਗਏ ਹਨ, ਪੰਜਾਬ ਵਿਧਾਨ ਸੈਸ਼ਨ ਦੌਰਾਨ ਚੰਨੀ ਸਰਕਾਰ ਨੇ ਬਿਜਲੀ ਸਮਝੌਤੇ ਨੂੰ ਲੈ ਕੇ ਵਾਈਟ ਪੇਪਰ ਪੇਸ਼ ਕੀਤਾ ਹੈ, ਇਸ ਤੋਂ ਇਲਾਵਾ 2013 ਦਾ ਕੰਟਰੈਕਟ ਫਾਰਮਿੰਗ ਐਕਟ ਵੀ ਸਦਨ ਵਿੱਚ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਥਾਂ ‘ਤੇ ਪੰਜਾਬ ਐਗਰੀਕਲਚਰ ਮਾਰਕੀਟ ਸੋਧ ਬਿੱਲ-2021 ਪਾਸ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਵਿੱਚ ਵਾਧਾ ਕਰਨ ਸਬੰਧੀ ਨੋਟੀਫਿਕੇਸ਼ਨ ਵਿਰੁੱਧ ਸਦਨ ਵਿੱਚ ਮਤਾ ਪਾਸ ਕੀਤਾ ਗਿਆ,

Scroll to Top