July 1, 2024 12:49 am

ਚੰਨੀ ਸਰਕਾਰ ਨੇ ਬਿਜਲੀ ਸਮਝੌਤੇ ਨੂੰ ਲੈ ਕੇ ਲਿਆ ਵੱਡਾ ਫੈਸਲਾ

ਚੰਡੀਗੜ੍ਹ; ਪੰਜਾਬ ਸਰਕਾਰ ਨੇ ਰਾਜ ਵਿਚ ਕੀਤੇ ਗਏ ਬਿਜਲੀ ਸਮਝੌਤੇ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਜਿਸ ਦੇ ਤਹਿਤ ਪੰਜਾਬ ਸਰਕਾਰ ਨੇ ਗੋਇੰਦਵਾਲ ਪਾਵਰ ਲਿਮਿਟੇਡ ਨੂੰ ਟਰਮੀਨੇਸ਼ਨ ਨੋਟਿਸ ਜਾਰੀ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੰਜੂਰੀ ਦੇ ਬਾਅਦ ਇਹ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਪੰਜਾਬ ਸਰਕਾਰ ਨੇ ਮਹਿੰਗੀ ਦਰ ਦਾ ਹਵਾਲਾ ਦਿੱਤਾ ਹੈ।
ਦੱਸਦਈਏ ਕਿ ਚੰਨੀ ਸਰਕਾਰ ਕਾਫੀ ਸਮੇ ਤੋਂ ਇਨ੍ਹਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਸਬੰਧੀ ਵਿਚਾਰ ਕਰ ਰਹੇ ਸੀ। ਕਿਉਂਕਿ ਸਰਕਾਰ ਸਸਤੀ ਤੇ ਹੋਰ ਬਿਜਲੀ ਦਾ ਹੱਲ ਲੱਭ ਰਹੇ ਹੈ। ਇਸ ਨੂੰ ਲੈ ਕੇ ਸਰਕਾਰ ਨੇ 500ਮੈਗਾ ਵਾਰਡ ਬਿਜਲੀ ਖਰੀਦ ਦੇ ਟੈਂਡਰ ਵੀ ਕੱਢੇ ਸਨ। ਜਿਸ ਵਿਚ ਸਰਕਾਰ ਨੂੰ 2.33 ਰੁ ਤੋਂ 2.69 ਰੁ ਪ੍ਰਤੀ ਕਿੱਲੋਵਾਰ੍ਡ ਦੇ ਘੱਟ ਰੇਟ ਆਫ਼ਰ ਹੋਏ ਹਨ।