July 7, 2024 6:13 pm
ਪੰਜਾਬ ਇੰਟੈਲੀਜੈਂਸ

ਵੱਡੀ ਖ਼ਬਰ: ਮੋਹਾਲੀ ‘ਚ ਪੰਜਾਬ ਇੰਟੈਲੀਜੈਂਸ ਦੀ ਬਿਲਡਿੰਗ ਦੇ ਬਾਹਰ ਹੋਇਆ ਧਮਾਕਾ

ਚੰਡੀਗੜ੍ਹ 09 ਮਈ 2022: ਇਸ ਵੇਲੇ ਦੀ ਵੱਡੀ ਖ਼ਬਰ ਮੋਹਾਲੀ ਤੋਂ ਰਹੀ ਹੈ, ਪੰਜਾਬ ਇੰਟੈਲੀਜੈਂਸ ਦੀ ਬਿਲਡਿੰਗ ਦੇ ਬਾਹਰ ਜਬਰਦਸਤ ਧਮਾਕਾ ਹੋਇਆ ਹੈ | ਇਸ ਹਮਲੇ ਦੌਰਾਨ ਅਜੇ ਇਹ ਸਾਫ ਨਹੀ ਹੋ ਹੋਇਆ ਕਿ ਹਮਲਾ ਕਿਸ ਚੀਜ ਨਾਲ ਕੀਤਾ ਗਿਆ ਹੈ | ਇਸ ਹਮਲੇ ਦੌਰਾਨ ਬਿਲਡਿੰਗ ਨੂੰ ਵੀ ਨੁਕਸਾਨ ਹੋਇਆ ਹੈ | ਇਸਦੇ ਹੀ ਨੇੜਿਓਂ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਦੀ ਖਬਰ ਵੀ ਸਾਹਮਣੇ ਹੈ। ਉਸ ਇਲਾਕੇ ਨੂੰ ਪੂਰੀ ਤਰ੍ਹਾਂ ਪੁਲੀਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ।

ਇਸ ਮੌਕੇ ਐਸਐਸਪੀ, ਆਈ ਜੀ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਵੀ ਇੱਥੇ ਪਹੁੰਚੇ ਹਨ। ਇਸ ਮੋਕੇ ਰਾਕਟ ਲਾਂਚਰ ਵੀ ਮਿਲੇ ਹਨ। ਮੋਹਾਲੀ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੈਕਟਰ 77, ਐਸ.ਏ.ਐਸ ਨਗਰ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡ ਕੁਆਰਟਰ ਵਿੱਚ ਸ਼ਾਮ 7:45 ਵਜੇ ਦੇ ਕਰੀਬ ਇੱਕ ਮਾਮੂਲੀ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ। ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ।ਮੁਹਾਲੀ ‘ਚ ਪੰਜਾਬ ਪੁਲਿਸ ਦੇ ਖੁਫੀਆ ਮਹਿਕਮੇ ਦੇ ਦਫਤਰ ਵਿਖੇ ਧਮਾਕਾ ਹੋਣ ਦੀ ਖਬਰ ਹੈ। ਐਨਡੀਟੀਵੀ ਦੀ ਇਸ ਖਬਰ ਮੁਤਾਬਕ ਪੁਲਿਸ ਸੂਤਰ ਕਹਿੰਦੇ ਕਿ ਕੋਈ ਦਹਿਸ਼ਤੀ ਹਮਲਾ ਨਹੀਂ ਹੈ।

mohali

ਜਿਕਰਯੋਗ ਹੈ ਕਿ ਇਸਤੋਂ ਪਹਿਲਾ ਵੀ ਪੰਜਾਬ ‘ਚ ਅਜਿਹੇ ਹਮਲੇ ਹੋ ਚੁੱਕੇ ਹਨ ਜਿਨ੍ਹਾਂ ‘ਚ ਪਿਛਲਾ ਹਮਲਾ 23 ਦਸੰਬਰ 2021 ਲੁਧਿਆਣਾ ਜ਼ਿਲ੍ਹਾ ਕੋਰਟ ਕੰਪਲੈਕ੍ਸ ‘ਚ ਧਮਾਕਾ ਹੋਇਆ ਸੀ

ਪੰਜਾਬ ਦੇ ਲੁਧਿਆਣਾ ‘ਚ ਅਦਾਲਤੀ ਕੰਪਲੈਕਸ (court complex) ‘ਚ ਹੋਏ ਬੰਬ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ।
ਇਹ ਧਮਾਕਾ ਲੁਧਿਆਣਾ ਜ਼ਿਲ੍ਹਾ ਅਦਾਲਤ ਦੀ ਦੂਜੀ ਮੰਜ਼ਿਲ ‘ਤੇ ਹੋਇਆ। ਇਸ ਧਮਾਕੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਸਨ |

ਇਸ ਹਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਹੀ ਦੋਸ਼ੀ ਪਾਇਆ ਗਿਆ ਸੀ | ਜਿਸਦੇ ਮੌਕੇ ‘ਤੇ ਮੌਤ ਹੋ ਗਈ ਸੀ | ਇਸ ਘਟਨਾ ਤੋਂ ਬਾਅਦ ਹੁਣ ਮੋਹਾਲੀ ਦੀ ਬੰਬ ਧਮਾਕੇ ਦੀ ਘਟਨਾ ਸਾਹਮਣੇ ਆਈ ਹੈ |

ਪੰਜਾਬ ‘ਚ ਇਸਤੋਂ ਪਹਿਲਾ ਕਿੱਥੇ -ਕਿੱਥੇ ਹੋਏ ਹਮਲੇ :-

3. 21 ਨਵੰਬਰ ਪਠਾਨਕੋਟ ਆਰਮੀ ਕੰਟੋਨਮੈਂਟ ਖੇਤਰ ‘ਚ ਗ੍ਰੇਨੇਡ ਧਮਾਕਾ |

4. 15 ਸਤੰਬਰ 2021 ‘ਚ ਫਾਜ਼ਿਲਕਾ ਜਲਾਲਾਬਾਦ ‘ਚ ਮੋਟਰਸਾਈਕਲ ਧਮਾਕਾ |

5. 18 ਨਵੰਬਰ 2018 ਨੂੰ ਨਿਰੰਕਾਰੀ ਭਵਨ ਅੰਮ੍ਰਿਤਸਰ ‘ਚ ਹੋਏ ਧਮਾਕੇ ‘ਚ 3 ਦੀ ਮੌਤ ਅਤੇ 10 ਜ਼ਖਮੀ ਹੋਏ ਸਨ |

6. 14 ਸਤੰਬਰ 2018 ਨੂੰ ਜਲੰਧਰ ਪੁਲਿਸ ਚੌਂਕੀ ਮਕਸੂਦਾ ਗ੍ਰੇਨੇਡ ਧਮਾਕਾ |

7. 31 ਜਨਵਰੀ 2017 ਨੂੰ ਮੌੜ ਮੰਡੀ ਧਮਾਕੇ ‘ਚ 7 ਲੋਕਾਂ ਸਮੇਤ 5 ਬੱਚਿਆਂ ਦੀ ਮੌਤ ਹੋਈ ਅਤੇ 25 ਜਣੇ ਜ਼ਖਮੀ ਹੋਏ |

8. 20 ਅਪ੍ਰੈਲ 2010 ਨੂੰ ਪਟਿਆਲਾ ਦੇ ਆਰੀਆ ਸਮਾਜ ਮੁਹੱਲੇ ‘ਚ ਧਮਾਕੇ 9 ਜ਼ਖਮੀ ਹੋਏ |

9. 14 ਮਾਰਚ 2002 ‘ਚ ਫ਼ਿਰੋਜ਼ਪੁਰ ਧਨਬਾਦ ਐਕਸਪ੍ਰੈਸ ਰੇਲਗੱਡੀ ਦੋਰਾਹੇ ਧਮਾਕੇ ‘ਚ 3 ਜਣਿਆਂ ਦੀ ਮੌਤ ਹੋਈ ਅਤੇ 28 ਵਿਅਕਤੀ ਜ਼ਖਮੀ ਹੋਏ |

10. 19 ਜੂਨ 2006 ‘ਚ ਜਲੰਧਰ ਧਮਾਕਾ ਬੱਸ ਅੱਡੇ ਧਮਾਕੇ ‘ਚ 3ਦੀ ਮੌਤ 12 ਜ਼ਖਮੀ ਹੋਏ |

11. 14 ਅਕਤੂਬਰ 2007 ‘ਚ ਸ਼ਿੰਗਾਰ ਸਿਨੇਮਾ ‘ਚ 6 ਦੋ ਮੌਤ ਹੋਈ ਅਤੇ 12 ਜ਼ਖਮੀ ਹੋਏ |

12. 08 ਜੁਲਾਈ 1997 ‘ਚ ਲਹਿਰ ਕਲਾਂ ਬਠਿੰਡਾ ਰੇਲਗੱਡੀ ‘ਚ ਹੋਏ ਧਮਾਕੇ ‘ਚ 35 ਜਣਿਆਂ ਦੀ ਮੌਤ ਹੋਈ |

13. 31 ਜਨਵਰੀ 2002 ਹੁਸ਼ਿਆਰਪੁਰ ਸਤਨੋਰ ਪਿੰਡ ਪੰਜਾਬ ਰੋਡਵੇਜ਼ ਬੱਸ ਧਮਾਕੇ ‘ਚ 2 ਮਰੇ 14 ਜ਼ਖਮੀ ਹੋਏ |