TheUnmute.com

ਵੱਡੀ ਖਬਰ : ਲੁਧਿਆਣਾ ਅਦਾਲਤੀ ਕੰਪਲੈਕਸ ‘ਚ ਹੋਇਆ ਵੱਡਾ ਧਮਾਕਾ, 2 ਦੀ ਮੌਤ

ਲੁਧਿਆਣਾ 23 ਦਸੰਬਰ 2021 : ਸਥਾਨਕ ਅਦਾਲਤੀ ਕੰਪਲੈਕਸ (court complex) ‘ਚ ਅੱਜ ਧਮਾਕੇ ਕਾਰਨ ਹਫੜਾ-ਦਫੜੀ ਫੈਲ ਗਈ ਅਤੇ ਅਦਾਲਤਾਂ ‘ਚ ਕੰਮ ਕਰਨ ਵਾਲੇ ਵਕੀਲ ਮੁਲਾਜ਼ਮ ਅਤੇ ਹੋਰ ਅਮਲਾ ਨਾਲ ਲੱਗਦੇ ਫਿਰੋਜ਼ ਗਾਂਧੀ ਮਾਰਕੀਟ ’ਚ ਆ ਗਈ। ਖ਼ਬਰ ਲਿਖ਼ੇ ਜਾਣ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਸੀ।
ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅਦਾਲਤੀ ਕੰਪਲੈਕਸ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਨਿਆਇਕ ਅਧਿਕਾਰੀਆਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਪਰ ਅਜੇ ਤੱਕ ਪੁਲਿਸ ਅਧਿਕਾਰੀ ਪਹੁੰਚੇ ਨਹੀ ਸਨ। ਅਦਾਲਤੀ ਕੰਪਲੈਕਸ ਵਿਚ ਹਫੜਾ-ਦਫੜੀ ਦਾ ਮਾਹੌਲ ਹੈ।

ludhiana

Exit mobile version