ਚੰਡੀਗੜ੍ਹ, 28 ਮਾਰਚ 2022 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ “ਰਾਸ਼ਨ ਡੋਰ ਸਟੈਪ ਯੋਜਨਾ” ਸ਼ੁਰੂ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਪੰਜਾਬ ਸਰਕਾਰ ਲਾਭਪਾਤਰੀਆਂ ਨੂੰ ਘਰ -ਘਰ ਰਾਸ਼ਨ ਪਹੁੰਚਾਏਗੀ।
ਇਸ ਦੇ ਲਈ ਅਧਿਕਾਰੀ ਫ਼ੋਨ ਰਾਹੀਂ ਸਮਾਂ ਲੈ ਕੇ ਘਰ ਘਰ ਰਾਸ਼ਨ ਪਹੁੰਚਾਉਣਗੇ।ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ ਇਹ ਸਕੀਮ ਚਾਲੂ ਕੀਤੀ ਸੀ।ਭਗਵੰਤ ਮਾਨ ਦਾ ਕਹਿਣਾ ਹੈ ਕਿ ਸਾਫ ਸੁਥਰਾ ਰਾਸ਼ਨ ਲੋਕਾਂ ਨੂੰ ਦਿੱਤਾ ਜਾਵੇਗਾ।