ਵੱਡੀ ਖ਼ਬਰ : “ਆਪ” ਨੂੰ ਛੱਡ ਕਾਂਗਰਸ ‘ਚ ਸ਼ਾਮਲ ਆਸ਼ੂ ਬੰਗੜ

ਚੰਡੀਗੜ੍ਹ, 17 ਜਨਵਰੀ 2022 : ਪੰਜਾਬ ਵਿਧਾਨ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕਾ ਹੈ, ਜਿਸ ਦੇ ਚਲਦਿਆਂ ਸਿਆਸੀ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ‘ਚ ਸ਼ਾਮਲ ਹੋ ਰਹੇ ਹਨ | ਇਸੇ ਦੌਰਾਨ ਆਮ ਆਦਮੀ ਦਾ ਪੱਲਾ ਛੱਡ ਚੁੱਕੇ ਆਸ਼ੂ ਬੰਗੜ ਕਾਂਗਰਸ ‘ਚ ਸ਼ਾਮਲ ਹੋ ਚੁੱਕੇ ਹਨ |

ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਆਸ਼ੂ ਬੰਗੜ ਨੇ ਕਿਹਾ ਕਿ ਦਿੱਲੀ ਤੋਂ ਆਏ ਆਬਜ਼ਰਵਰ ਬੇਰਹਿਮ ਵਤੀਰਾ ਕਰਦੇ ਹਨ |

ਉਨ੍ਹਾਂ ‘ਤੇ ਕਾਫੀ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਲੰਟੀਅਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ‘ਤੇ ਦੋਸ਼ ਲਾਉਂਦਿਆਂ ਬੰਗੜ ਨੇ ਕਿਹਾ ਕਿ ਚੱਢਾ ‘ਆਪ’ ਨੂੰ ਇਕ ਕੰਪਨੀ ਵਾਂਗ ਚਲਾ ਰਹੇ ਹਨ। ਦਿੱਲੀ ਦੇ ‘ਆਪ’ ਆਗੂਆਂ ਦੀ ਬੋਲੀ ਸਹੀ ਨਹੀਂ ਹੈ। ਅਗਲੀ ਬੈਠਕ ਵਿੱਚ ਆਮ ਆਦਮੀ ਪਾਰਟੀ ਦੇ ਭੇਦ ਖੋਲ੍ਹਾਂਗਾ। ਹੁਣ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ।

Scroll to Top