ਚੰਡੀਗੜ੍ਹ, 11 ਜਨਵਰੀ 2022 : ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਦਾ ਐਲਾਨ ਹੋ ਚੁੱਕਾ ਹੈ, ਜਿਸ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਜਾਂਦਾ ਹੈ ਅਤੇ ਚੋਣ ਜ਼ਾਬਤਾ ਲੱਗਣ ਦੇ ਨਾਲ ਹੀ ਜਿਨ੍ਹਾਂ ਵੀ ਲੋਕਾਂ ਕੋਲ ਕਿਸੇ ਵੀ ਤਰੀਕ਼ੇ ਦਾ ਹਥਿਆਰ ਹੁੰਦਾ ਹੈ ਉਹ ਪ੍ਰਸ਼ਾਸਨ ਨੂੰ ਜਮਾ ਕਰਵਾਉਣਾ ਹੁੰਦਾ ਹੈ ਤਾਂ ਚੋਣਾਂ ਦੌਰਾਨ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ |
ਪਰ ਪਟਿਆਲਾ ਤੋਂ ਆਈ ਖ਼ਬਰ ਨੇ ਪੁਲਿਸ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ, ਐੱਸ ਪੀ ਸਿਟੀ ਹਰਪਾਲ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਵਿਕਾਸ ਨਗਰ ਏਰੀਏ ਵਿਚ ਸਾਬਕਾ ਸਰਪੰਚ ਤਾਰਾ ਦੱਤ ਜੋ ਕਿ ਆਪਣੀ ਕੋਠੀ ਬਣਾ ਰਿਹਾ ਸੀ ਅਤੇ ਜਦੋਂ ਇਹ ਆਪਣੀ ਕੋਠੀ ਵਿਖੇ ਪੁੱਜਿਆ ਤਾਂ ਕਾਰ ਤੇ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ | ਜਿਸ ਦੌਰਾਨ ਉਹਨਾਂ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਮੌਤ ਹੋ ਗਈ |
ਕਿਹਾ ਜਾ ਰਿਹਾ ਹੈ ਕਿ ਕਿਸੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇਹ ਫਾਇਰਿੰਗ ਕੀਤੀ ਗਈ ਹੈ, ਪੁਲਿਸ ਇਸ ਮਾਮਲੇ ਦੀ ਪੂਰੀ ਤਰਾਂ ਜਾਂਚ ਪੜਤਾਲ ਕਰ ਰਹੀ ਹੈ |