ਬੀਜੇਪੀ ਦੇ ਉਪ ਮੁੱਖ ਮੰਤਰੀ

ਵੱਡਾ ਹਾਦਸਾ : ਕੇਂਦਰੀ ਮੰਤਰੀ ਦੇ ਮੁੰਡੇ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਚੜਾਈ ਗੱਡੀ, 2 ਕਿਸਾਨਾਂ ਦੀ ਮੌਕੇ ਤੇ ਹੋਈ ਮੌਤ

ਚੰਡੀਗੜ੍ਹ, 3 ਅਕਤੂਬਰ 2021 : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਕਾਫਲੇ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ | ਵਿਰੋਧ ਕਰ ਰਹੇ ਕਿਸਾਨ ਹੱਥ ਵਿੱਚ ਸੜਕਾਂ ‘ਤੇ ਕਾਲੇ ਝੰਡਿਆਂ ਲੈ ਕੇ ਖੜ੍ਹੇ ਸੀ , ਜਿਨ੍ਹਾਂ ਨੂੰ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਮੁੰਡੇ ਨੇ ਗੱਡੀ ਚੜਾ ਕੇ ਕੁਚਲ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਘੱਟੋ -ਘੱਟ ਦੋ ਤੋਂ ਤਿੰਨ ਕਿਸਾਨਾਂ ਦੀ ਮੌਤ ਹੋ ਗਈ ਹੈ ਅਤੇ ਐਸਕੇਐਮ ਆਗੂ ਤਜਿੰਦਰ ਸਿੰਘ ਵਿਰਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ,  ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਗੱਡੀ ਕਿਸਨੇ ਚੜਾਈ ਹੈ

Scroll to Top