July 4, 2024 3:26 pm
Delhi government

Delhi: ਦਿੱਲੀ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ, ਜਾਣੋ! ਪੂਰੀ ਖ਼ਬਰ

ਚੰਡੀਗੜ੍ਹ 20 ਦਸੰਬਰ 2021: (Delhi Government) ਦਿੱਲੀ ਸਰਕਾਰ ਦੀ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਸਰਕਾਰ ਨੇ ਮੁਫਤ ਰਾਸ਼ਨ ਦੀ ਯੋਜਨਾ ਨੂੰ ਛੇ ਮਹੀਨੇ ਵਧਾਉਣ ਦੇ ਨਾਲ ਦਿੱਲੀ ਟੀਚਰਜ਼ ਯੂਨੀਵਰਸਿਟੀ (Teachers University) ਦੇ ਗਠਨ ਦਾ ਐਲਾਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਦਿੱਲੀ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਦਿੱਲੀ ਟੀਚਰਜ਼ ਯੂਨੀਵਰਸਿਟੀ ਬਣਾਈ ਜਾਵੇਗੀ |ਜਿਸ ਵਿੱਚ ਚੰਗੇ ਅਤੇ ਨਵੀਂ ਪੀੜ੍ਹੀ ਦੇ ਅਧਿਆਪਕ ਤਿਆਰ ਕੀਤੇ ਜਾਣਗੇ। ਇਸ ਦਾ ਬਿੱਲ ਪਾਸ ਕੀਤਾ ਜਾਵੇਗਾ। ਦਾਖਲਾ 2022-23 ਵਿੱਚ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਵਧੀਆ ਕੁਆਲਿਟੀ ਵਾਲੇ ਅਧਿਆਪਕ ਪੈਦਾ ਕਰਨਾ ਹੈ। ਜਦੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਬੱਚੇ ਵੱਡੇ ਹੋਣਗੇ ਤਾਂ ਅਸੀਂ ਉਨ੍ਹਾਂ ਨੂੰ ਸਕੂਲਾਂ ਨਾਲ ਜੋੜਾਂਗੇ। ਇਸ ਦੇ ਲਈ ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਝੌਤੇ ਕਰਾਂਗੇ ਅਤੇ ਇਸ ਵਿੱਚ ਖੋਜ ਵੀ ਕੀਤੀ ਜਾਵੇਗੀ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ, ‘ਦਿੱਲੀ ਕੈਬਿਨੇਟ ਨੇ ਫੈਸਲਾ ਕੀਤਾ ਹੈ ਕਿ ਕੋਰੋਨਾ ਦੀ ਮਿਆਦ ਦੌਰਾਨ ਮਿਲਣ ਵਾਲੇ ਮੁਫਤ ਰਾਸ਼ਨ ਨੂੰ ਛੇ ਮਹੀਨਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਹੁਣ ਦਿੱਲੀ ਦੇ ਲੋਕਾਂ ਨੂੰ 31 ਮਈ 2022 ਤੱਕ ਮੁਫਤ ਰਾਸ਼ਨ ਦਿੱਤਾ ਜਾਵੇਗਾ। ਸਰਕਾਰ ਨੇ ਮੁਫਤ ਰਾਸ਼ਨ ਯੋਜਨਾ ਨੂੰ ਅੱਗੇ ਵਧਾਉਣ ਦਾ ਕਾਰਨ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੱਸਿਆ ਹੈ।

ਦਿੱਲੀ ਵਿੱਚ ਓਮੀਕਰੋਨ (Omicron) ਦੇ 28 ਮਾਮਲੇ ਸਾਹਮਣੇ ਆ ਚੁੱਕੇ ਹਨ| ਸੀਐਮ ਨੇ ਕਿਹਾ ਕਿ ਡੀਡੀਐਮਏ ਦੀ ਇੱਕ ਮੀਟਿੰਗ ਹੋਈ ਹੈ। ਦਿੱਲੀ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਹਸਪਤਾਲ, ਆਕਸੀਜਨ ਅਤੇ ਦਵਾਈ ਦਾ ਪ੍ਰਬੰਧ ਕੀਤਾ ਗਿਆ ਹੈ। ਹੋਮ ਆਈਸੋਲੇਸ਼ਨ ਦੀ ਸਭ ਤੋਂ ਵੱਧ ਲੋੜ ਪਵੇਗੀ। ਅਸੀਂ 23 ਦਸੰਬਰ ਨੂੰ ਹੋਮ ਆਈਸੋਲੇਸ਼ਨ ਪ੍ਰਬੰਧਨ ‘ਤੇ ਇੱਕ ਮਹੱਤਵਪੂਰਨ ਮੀਟਿੰਗ ਕਰਾਂਗੇ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ (ਐਤਵਾਰ) 100 ਤੋਂ ਵੱਧ ਮਾਮਲੇ ਆਏ ਹਨ। ਦਿੱਲੀ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਸਾਰੇ ਐਕਟਿਵ ਕੇਸਾਂ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਜਾਵੇਗਾ। ਹੋਮ ਆਈਸੋਲੇਸ਼ਨ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ। ਕੇਂਦਰ ਸਰਕਾਰ ਨੂੰ ਬੂਸਟਰ ਡੋਜ਼ (booster dose) ਨੂੰ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ।