Site icon TheUnmute.com

Delhi: ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਦਾ ਵੱਡਾ ਫੈਸਲਾ

Delhi government

ਚੰਡੀਗੜ੍ਹ 28 ਦਸੰਬਰ 2021: ਕੋਰੋਨਾ ਅਤੇ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ (Delhi Government) ਨੇ ਅੱਜ ਵੱਡਾ ਕਦਮ ਚੁੱਕਿਆ ਹੈ। ਦਰਅਸਲ, ਇੱਕ ਵੱਡਾ ਫੈਸਲਾ ਲੈਂਦਿਆਂ ਦਿੱਲੀ ਸਰਕਾਰ (Delhi Government) ਨੇ ਰਾਜ ਵਿੱਚ GRAP ਲਾਗੂ ਕਰ ਦਿੱਤਾ ਹੈ| ਹੁਣ ਦਿੱਲੀ ਵਿੱਚ ਯੈਲੋ ਅਲਰਟ ਲਾਗੂ ਕੀਤਾ ਜਾਵੇਗਾ, ਜਿਸ ਦੇ ਅੰਦਰ ਕਈ ਪਾਬੰਦੀਆਂ ਲਾਗੂ ਹੋਣਗੀਆਂ।ਤੁਹਾਨੂੰ ਦੱਸ ਦੇਈਏ ਕਿ GRAP ਦੇ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਦਾ ਅਸਰ ਸਕੂਲ, ਮੈਟਰੋ, ਬੱਸ ਸੇਵਾ ਦੇ ਨਾਲ-ਨਾਲ ਜਿਮ, ਬੈਂਕੁਏਟ ਹਾਲ ‘ਤੇ ਵੀ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿੱਚ ਭਾਰੀ ਭੀੜ ਹੈ ਅਤੇ ਇਸ ਦੌਰਾਨ ਲੋਕ ਮਾਸਕ ਨਹੀਂ ਪਹਿਨ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਅਸੀਂ ਕੋਰੋਨਾ ਨਾਲ ਨਜਿੱਠਣ ਲਈ 10 ਗੁਣਾ ਤਿਆਰ ਹਾਂ ਅਤੇ ‘ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ’ ਐਕਸ਼ਨ ਤਹਿਤ ਦਿੱਲੀ ‘ਚ ਲਾਗੂ ਕੀਤਾ ਜਾਵੇਗਾ। ਓਮੀਕਰੋਨ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ 0.5 ਪ੍ਰਤੀਸ਼ਤ ਸਕਾਰਾਤਮਕਤਾ ਦਰ ਹੈ ਅਤੇ ਅਸੀਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਯਾਨੀ ਯੈਲੋ ਅਲਰਟ ਦੇ ਲੈਵਲ-1 ਨੂੰ ਲਾਗੂ ਕਰ ਰਹੇ ਹਾਂ। ਪਾਬੰਦੀਆਂ ਦਾ ਵਿਸਤ੍ਰਿਤ ਆਦੇਸ਼ ਜਾਰੀ ਕੀਤਾ ਜਾਵੇਗਾ ਅਤੇ ਜਲਦੀ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਦੇ ਮਾਮਲੇ ਹਲਕੇ ਹਨ, ਇਨਫੈਕਸ਼ਨ ਦੇ ਮਾਮਲੇ ਵਧਣ ਦੇ ਬਾਵਜੂਦ ਆਕਸੀਜਨ ਜਾਂ ਵੈਂਟੀਲੇਟਰ ਦੀ ਵਰਤੋਂ ਨਹੀਂ ਵਧੀ ਹੈ।

Exit mobile version