July 2, 2024 6:50 pm
Uddhav Cabinet

CM ਊਧਵ ਦੀ ਕੈਬਨਿਟ ਮੀਟਿੰਗ ‘ਚ ਵੱਡਾ ਫੈਸਲਾ, ਔਰੰਗਾਬਾਦ ਤੇ ਉਸਮਾਨਾਬਾਦ ਦਾ ਨਾਂ ਬਦਲਿਆ

ਚੰਡੀਗੜ੍ਹ 29 ਜੂਨ 2022: ਮਹਾਰਾਸ਼ਟਰ ‘ਚ ਸਿਆਸੀ ਸੰਕਟ ਵਿਚਾਲੇ ਸੂਬਾ ਮੰਤਰੀ ਮੰਡਲ ਨੇ ਅੱਜ ਇਕ ਅਹਿਮ ਫੈਸਲਾ ਲਿਆ ਹੈ। ਮਹਾਰਾਸ਼ਟਰ ਦੀ ਊਧਵ ਕੈਬਨਿਟ (Uddhav Cabinet) ਨੇ ਔਰੰਗਾਬਾਦ ਦਾ ਨਾਂ ਬਦਲ ਕੇ ਸੰਭਾਜੀ ਨਗਰ ਅਤੇ ਉਸਮਾਨਾਬਾਦ ਦਾ ਨਾਂ ਬਦਲ ਕੇ ਧਾਰਾਸ਼ਿਵ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸੇ ਤਰ੍ਹਾਂ ਨਵੀਂ ਮੁੰਬਈ ਹਵਾਈ ਅੱਡੇ ਦਾ ਨਾਂ ਬਦਲ ਕੇ ਡੀਬੀ ਪਾਟਿਲ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਰਾਜ ਮੰਤਰੀ ਅਨਿਲ ਪਰਬ ਨੇ ਵੀ ਕੱਲ੍ਹ ਇਸ ਸਬੰਧੀ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਔਰੰਗਾਬਾਦ ਦਾ ਨਾਂ ਬਦਲ ਕੇ ਸੰਭਾਜੀ ਨਗਰ ਕਰ ਦਿੱਤਾ ਜਾਵੇ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਕੈਬਨਿਟ ਵਿੱਚ ਲਏ ਗਏ ਇਸ ਫੈਸਲੇ ਤੋਂ ਕਾਂਗਰਸ ਅਤੇ ਐਨਸੀਪੀ ਨਾਖੁਸ਼ ਹਨ। ਊਧਵ ਕੈਬਨਿਟ ਦਾ ਇਹ ਅਹਿਮ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਮਹਾਰਾਸ਼ਟਰ ਸਰਕਾਰ ਸਿਆਸੀ ਸੰਕਟ ‘ਚ ਘਿਰੀ ਹੋਈ ਹੈ । ਸ਼ਿਵ ਸੈਨਾ ਦੇ ਕਰੀਬ 40 ਵਿਧਾਇਕ ਏਕਨਾਥ ਸ਼ਿੰਦੇ ਦੇ ਨਾਲ ਹਨ। ਰਾਜਪਾਲ ਨੇ 30 ਜੂਨ ਨੂੰ ਵਿਧਾਨ ਸਭਾ ਵਿੱਚ ਫਲੋਰ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਸੁਪਰੀਮ ਕੋਰਟ ਵਿੱਚ ਵੀ ਇਸ ਦੀ ਸੁਣਵਾਈ ਚੱਲ ਰਹੀ ਹੈ।