Site icon TheUnmute.com

Commonwealth Games: ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ, ਹਾਕੀ ਤੇ ਕ੍ਰਿਕਟ ਸਮੇਤ 4 ਖੇਡਾਂ ਰਾਸ਼ਟਰਮੰਡਲ ਖੇਡਾਂ ‘ਚੋਂ ਬਾਹਰ

Commonwealth Games

ਚੰਡੀਗੜ੍ਹ, 22 ਅਕਤੂਬਰ 2024: ਰਾਸ਼ਟਰਮੰਡਲ ਖੇਡਾਂ (Commonwealth Games) ‘ਚ ਭਾਰਤ ਦੇ ਤਮਗੇ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਵੱਡਾ ਝਟਕਾ ਲੱਗਾ ਹੈ | ਮੇਜ਼ਬਾਨ ਸ਼ਹਿਰ ਗਲਾਸਗੋ ਨੇ 2026 ਦੇ ਐਡੀਸ਼ਨ ਤੋਂ ਕ੍ਰਿਕਟ, ਹਾਕੀ, ਬੈਡਮਿੰਟਨ, ਕੁਸ਼ਤੀ ਅਤੇ ਨਿਸ਼ਾਨੇਬਾਜ਼ੀ ਵਰਗੀਆਂ ਪ੍ਰਮੁੱਖ ਖੇਡਾਂ ਨੂੰ ਬਾਹਰ ਕਰ ਦਿੱਤਾ ਹੈ। ਗਲਾਸਗੋ ਨੇ 2026 ‘ਚ ਹੋਣ ਵਾਲੀਆਂ ਖੇਡਾਂ ਲਈ ਬਜਟ-ਅਨੁਕੂਲ ਖੇਡਾਂ ਨੂੰ ਚੁਣਿਆ ਅਤੇ ਸ਼ਾਰਟਲਿਸਟ ਕੀਤਾ ਹੈ।

ਬਜਟ ਨੂੰ ਸੀਮਤ ਕਰਨ ਅਤੇ ਲੌਜਿਸਟਿਕਸ ਨੂੰ ਸੁਚਾਰੂ ਬਣਾਉਣ ਲਈ ਟੇਬਲ ਟੈਨਿਸ, ਸਕੁਐਸ਼ ਅਤੇ ਟ੍ਰਾਈਥਲੋਨ ਨੂੰ ਵੀ ਹਟਾ ਦਿੱਤਾ ਗਿਆ ਹੈ। ਗਲਾਸਗੋ ਵਿੱਚ ਸਿਰਫ਼ ਚਾਰ ਸਥਾਨ ਹੀ ਖੇਡਾਂ ਦੀ ਮੇਜ਼ਬਾਨੀ ਕਰਨਗੇ। ਖੇਡਾਂ’ਚ ਕੁੱਲ ਇਵੈਂਟਾਂ ਦੀ ਗਿਣਤੀ 2022 ਦੇ ਬਰਮਿੰਘਮ ਐਡੀਸ਼ਨ ਨਾਲੋਂ ਨੌਂ ਘੱਟ ਹੋਵੇਗੀ। ਜਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ 2026 ‘ਚ 23 ਜੁਲਾਈ ਤੋਂ 2 ਅਗਸਤ ਤੱਕ ਹੋਣਗੀਆਂ। ਗਲਾਸਗੋ ਨੇ ਪਹਿਲਾਂ 2014 ‘ਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।

Read more: IND vs NZ: ਭਾਰਤ ਖ਼ਿਲਾਫ ਦੂਜੇ ਟੈਸਟ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਝਟਕਾ, ਇਹ ਦਿੱਗਜ ਖਿਡਾਰੀ ਬਾਹਰ

ਰਾਸ਼ਟਰਮੰਡਲ ਖੇਡਾਂ (Commonwealth Games) ‘ਚ ਭਾਰਤ ਦੇ ਤਮਗਾ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਕਿਉਂਕਿ ਇਸ ਤੋਂ ਪਹਿਲਾਂ ਭਾਰਤ ਨੇ ਖੇਡਾਂ ‘ਚ ਜ਼ਿਆਦਾਤਰ ਤਮਗੇ ਜਿੱਤੇ ਸਨ, ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਬਰਮਿੰਘਮ ਖੇਡਾਂ ਦੇ ਪ੍ਰੋਗਰਾਮ ਤੋਂ ਸ਼ੂਟਿੰਗ ਨੂੰ ਵੀ ਹਟਾ ਦਿੱਤਾ ਗਿਆ ਸੀ ਅਤੇ ਇਸ ਦੀ ਵਾਪਸੀ ਦੀ ਉਮੀਦ ਘੱਟ ਸੀ।

ਰਾਸ਼ਟਰਮੰਡਲ ਖੇਡ ਮਹਾਸੰਘ ਨੇ ਕਿਹਾ, “ਖੇਡ ਪ੍ਰੋਗਰਾਮ ‘ਚ ਐਥਲੈਟਿਕਸ ਅਤੇ ਪੈਰਾ ਐਥਲੈਟਿਕਸ (ਟਰੈਕ ਅਤੇ ਫੀਲਡ), ਤੈਰਾਕੀ ਅਤੇ ਪੈਰਾ ਤੈਰਾਕੀ, ਕਲਾਤਮਕ ਜਿਮਨਾਸਟਿਕ, ਟਰੈਕ ਸਾਈਕਲਿੰਗ ਅਤੇ ਪੈਰਾ ਟਰੈਕ ਸਾਈਕਲਿੰਗ, ਨੈੱਟਬਾਲ, ਵੇਟਲਿਫਟਿੰਗ ਅਤੇ ਪੈਰਾ ਪਾਵਰਲਿਫਟਿੰਗ, ਮੁੱਕੇਬਾਜ਼ੀ, ਜੂਡੋ, ਬਾਊਲਜ਼ ਅਤੇ ਪੈਰਾ ਬਾਊਲਜ਼, 3×3 ਬਾਸਕਟਬਾਲ ਅਤੇ 3×3 ਵ੍ਹੀਲਚੇਅਰ ਬਾਸਕਟਬਾਲ ਸ਼ਾਮਲ ਹਨ ।

Exit mobile version