Site icon TheUnmute.com

ਕਾਂਗਰਸ ਨੂੰ ਹਰਿਆਣਾ ‘ਚ ਵੱਡਾ ਝਟਕਾ, ਕਿਰਨ ਚੌਧਰੀ ਅਤੇ ਸ਼ਰੂਤੀ ਚੌਧਰੀ ਨੇ ਦਿੱਤਾ ਅਸਤੀਫਾ

Congress

ਚੰਡੀਗੜ੍ਹ,18 ਜੂਨ 2024: ਹਰਿਆਣਾ ਕਾਂਗਰਸ ( Haryana Congress) ਦੇ ਸੀਨੀਅਰ ਆਗੂ ਅਤੇ ਵਿਧਾਇਕ ਕਿਰਨ ਚੌਧਰੀ ਅਤੇ ਸ਼ਰੂਤੀ ਚੌਧਰੀ ਨੇ ਪਾਰਟੀ ਛੱਡ ਦਿੱਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਆਪਣਾ ਅਸਤੀਫਾ ਸੌਂਪਦੇ ਹੋਏ ਉਨ੍ਹਾਂ ਨੇ ਵੱਡਾ ਕਾਰਨ ਦੱਸਿਆ ਹੈ। ਆਪਣੇ ਅਸਤੀਫੇ ‘ਚ ਉਨ੍ਹਾਂ ਨੇ ਸਾਬਕਾ ਸੀਐੱਮ ਭੂਪੇਂਦਰ ਹੁੱਡਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਬੇਇੱਜ਼ਤੀ ਨੂੰ ਸਹਿਣ ਕਰਨ ਦੀ ਹੱਦ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਕਿਰਨ, ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਨੂੰ ਸ਼ਾਹਰੁਖ ਗਰੁੱਪ ਦੇ ਮੰਨਿਆ ਜਾਂਦਾ ਹੈ। ਜੋ ਹਰਿਆਣਾ ਕਾਂਗਰਸ ਤੋਂ ਅਲੱਗ-ਥਲੱਗ ਨਜ਼ਰ ਆ ਰਿਹਾ ਹੈ। ਖ਼ਬਰ ਹੈ ਕਿ ਕਿਰਨ ਅਤੇ ਸ਼ਰੂਤੀ ਚੌਧਰੀ ਦੋਵੇਂ ਭਲਕੇ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

Exit mobile version