July 5, 2024 9:45 pm
Michael Lobo resigns as minister

ਚੋਣਾਂ ਤੋਂ ਪਹਿਲਾਂ BJP ਨੂੰ ਵੱਡਾ ਝਟਕਾ, ਮਾਈਕਲ ਲੋਬੋ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ 10 ਜਨਵਰੀ 2022: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਨੂੰ ਵੱਡਾ ਝਟਕਾ ਲੱਗਾ ਹੈ। ਸੂਬੇ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਮਾਈਕਲ ਲੋਬੋ (Michael Lobo) ਨੇ ਅਸਤੀਫਾ ਦੇ ਦਿੱਤਾ ਹੈ। ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ।

ਆਪਣੇ ਅਸਤੀਫੇ ਵਿਚ ਮਾਈਕਲ ਲੋਬੋ (Michael Lobo) ਨੇ ਕਿਹਾ ਕਿ ਉਹ ਪਾਰਟੀ ਦੇ ਕੰਮਕਾਜ ਤੋਂ ਨਾਰਾਜ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਾਬਕਾ ਮੁੱਖ ਮੰਤਰੀ ਮਰਹੂਮ ਮਨੋਹਰ ਪਾਰੀਕਰ (former Chief Minister Manohar Parrikar) ਦੀ ਵਿਰਾਸਤ ਨੂੰ ਭੁੱਲ ਗਈ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ। ਲੋਬੋ ਨੇ ਉਮੀਦ ਜਤਾਈ ਕਿ ਗੋਆ (Goa) ਦੇ ਕਲੰਗਟ ਹਲਕੇ ਦੇ ਲੋਕ ਮੇਰੇ ਫੈਸਲੇ ਦਾ ਸਨਮਾਨ ਕਰਨਗੇ। ਫਿਲਹਾਲ ਅਗਲੇ ਕਦਮ ਬਾਰੇ ਫੈਸਲਾ ਕਰਨਗੇ। ਮੈਂ ਹੋਰ ਪਾਰਟੀਆਂ ਨਾਲ ਗੱਲਬਾਤ ਕਰ ਰਿਹਾ ਹਾਂ।

ਭਾਰਤ ਦੇ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਗੋਆ (Goa) ਵਿਧਾਨ ਸਭਾ ਦੀਆਂ ਸਾਰੀਆਂ 40 ਸੀਟਾਂ ਲਈ ਚੋਣਾਂ 14 ਫਰਵਰੀ ਨੂੰ ਹੋਣਗੀਆਂ। ਇਸ ਦੇ ਨਾਲ ਹੀ ਇਸ ਵਾਰ ਗੋਆ ਦੇ ਸਿਆਸੀ ਉਥਲ-ਪੁਥਲ ਵਿਚ ਭਾਜਪਾ, ਕਾਂਗਰਸ, ਗੋਆ ਫਾਰਵਰਡ ਪਾਰਟੀ (ਜੀ.ਐੱਫ.ਪੀ.), ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐੱਮ.ਜੀ.ਪੀ.), ਆਮ ਆਦਮੀ ਪਾਰਟੀ (ਆਪ), ਤ੍ਰਿਣਮੂਲ ਕਾਂਗਰਸ ਪਾਰਟੀ (ਟੀ.ਐੱਮ.ਸੀ.) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ( NCP) ਮੁੱਖ ਸਿਆਸੀ ਪਾਰਟੀਆਂ ਹਨ।