Site icon TheUnmute.com

ਅੰਮ੍ਰਿਤਸਰ ਦੇ ਸਰਹੱਦੀ ਹਲਕਾ ਅਜਨਾਲਾ ‘ਚ ਵੱਡਾ ਧਮਾਕਾ, ਇੱਕ ਬੱਚੇ ਦੀ ਮੌਤ ਦੋ ਜਖਮੀ

Punjab

ਚੰਡੀਗੜ੍ਹ, 18 ਅਪ੍ਰੈਲ 2022 : ਅਜਨਾਲਾ ਦੇ ਪਿੰਡ ਕੋਟਲਾ ਗਾਜੀਆਂ ‘ਚ ਧਮਾਕੇ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਹੈ, ਜਦਕਿ 2 ਜ਼ਖਮੀ ਹੋਏ ਹਨ।

ਕਿਹਾ ਜਾ ਰਿਹਾ ਕਿ ਪਿੰਡ ‘ਚ ਖੇਡ ਟੂਰਨਾਮੈਂਟ ਹੋ ਰਿਹਾ ਸੀ ਤੇ ਪਿੰਡ ਵਾਸੀ ਖੁਸ਼ੀ ਮਨਾਉਣ ਲਈ ਪੋਟਾਸ਼ ਕੁੱਟ ਕੇ ਪਟਾਖੇ ਬਣਾ ਰਹੇ ਸਨ, ਇਸੇ ਦੌਰਾਨ ਧਮਾਕਾ ਹੋ ਗਿਆ।

ਇਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏੇ। ਜਾਣਕਾਰੀ ਮਿਲੀ ਹੈ ਕਿ ਜਸ਼ਨ ਮਨਾਉਣ ਲਈ ਲਿਆਂਦੇ ਪੋਟਾਸ਼ ਨੂੰ ਤੋੜਦੇ ਸਮੇਂ ਧਮਾਕਾ ਹੋਇਆ ਹੈ।

ਲੋਕ ਵਾਲੀਬਾਲ ਮੁਕਾਬਲੇ ਵਿੱਚ ਜਿੱਤ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਸਨ।

Exit mobile version