Sydney Thunder

Big Bash League: ਸਿਡਨੀ ਥੰਡਰ 15 ਦੌੜਾਂ ‘ਤੇ ਹੋਈ ਆਲ-ਆਊਟ, ਟੀ-20 ਕ੍ਰਿਕਟ ਦੇ ਇਤਿਹਾਸ ਸਭ ਤੋਂ ਘੱਟ ਸਕੋਰ

ਚੰਡੀਗੜ੍ਹ 16 ਦਸੰਬਰ 2022: ਬਿਗ ਬੈਸ਼ ਲੀਗ ‘ਚ ਉਸ ਸਮੇਂ ਨਵਾਂ ਸ਼ਰਮਨਾਕ ਰਿਕਾਰਡ ਬਣ ਗਿਆ ਜਦੋਂ ਸਿਡਨੀ ਥੰਡਰ (Sydney Thunder) ਦੀ ਟੀਮ ਸਿਰਫ 15 ਦੌੜਾਂ ‘ਤੇ ਆਲ ਆਊਟ ਹੋ ਗਈ। ਇਹ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਕਿਸੇ ਵੀ ਟੀਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ।

ਬੀਬੀਐੱਲ 2022-23 (BBL 2022-23) ਦਾ 5ਵਾਂ ਮੈਚ ਸਿਡਨੀ ਥੰਡਰ ਅਤੇ ਐਡੀਲੇਡ ਸਟ੍ਰਾਈਕਰਸ (Adelaide Strikers) ਵਿਚਕਾਰ ਸਿਡਨੀ ਵਿੱਚ ਖੇਡਿਆ ਗਿਆ। ਸਿਡਨੀ ਥੰਡਰ ਨੂੰ ਐਡੀਲੇਡ ਸਟ੍ਰਾਈਕਰਜ਼ ਤੋਂ ਜਿੱਤ ਲਈ 140 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਸਿਡਨੀ ਥੰਡਰ ਦੀ ਟੀਮ ਸਿਰਫ਼ 5.5 ਓਵਰਾਂ ‘ਚ 15 ਦੌੜਾਂ ‘ਤੇ ਆਲ ਆਊਟ ਹੋ ਗਈ |

ਸਿਡਨੀ ਥੰਡਰ ਲਈ ਨੰਬਰ 10 ਬੱਲੇਬਾਜ਼ ਬ੍ਰੈਂਡਨ ਡੌਗੇਟ (Brendan Doggett) ਨੇ ਸਭ ਤੋਂ ਵੱਧ 4 ਦੌੜਾਂ ਬਣਾਈਆਂ। ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ ਐਲੇਕਸ ਹੇਲਸ ਅਤੇ ਮੈਥਿਊ ਗਿਲਕਸ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ, ਜਿਸ ਕਾਰਨ ਸਿਡਨੀ ਥੰਡਰ ਨੇ ਸਿਰਫ਼ 9 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ। ਐਡੀਲੇਡ ਸਟ੍ਰਾਈਕਰਜ਼ ਲਈ ਹੈਨਰੀ ਥਾਰਨਟਨ ਨੇ ਸਿਰਫ 3 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦਕਿ ਵੇਸ ਐਗਰ ਨੇ 6 ਦੌੜਾਂ ਦੇ ਕੇ 4 ਵਿਕਟਾਂ ਲਈਆਂ।

Scroll to Top