June 30, 2024 11:44 pm
ਐਲਾਨ

ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕਣ ਤੋਂ ਬਾਅਦ ਕੀਤੇ ਵੱਡੇ ਐਲਾਨ

ਚੰਡੀਗੜ੍ਹ ,20 ਸਤੰਬਰ 2021 : ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕਣ ਤੋਂ ਬਾਅਦ ਵੱਡੇ ਐਲਾਨ ਕੀਤੇ ਹਨ ਕਿ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਿਸ ਕਰਨ ਦੀ ਅਪੀਲ ਕੀਤੀ ਜਾਵੇਗੀ ,ਬਰਗਾੜੀ ਮਾਮਲੇ ਦਾ ਜਲਦ ਹੀ ਇਨਸਾਫ਼ ਹੋਵੇਗਾ,18 ਨੁਕਾਤੀ ਪ੍ਰੋਗਰਾਮ ਰਹਿੰਦੇ ਸਮੇਂ ‘ਚ ਪੂਰੇ ਕਰਾਂਗੇ ਅਤੇ ਗਰੀਬ ਘਰਾਂ ਦੇ ਪਾਣੀ ਦੇ ਬਿੱਲ ਮੁਆਫ਼ ਹੋਣਗੇ |

ਇਸੇ ਦੇ ਨਾਲ ਉਹਨਾਂ ਨੇ ਮੁਲਾਜ਼ਮਾਂ ਨੂੰ ਜਲਦ ਹੜਤਾਲ ਖ਼ਤਮ ਕਰਕੇ ਆਪੋ-ਆਪਣੇ ਕੰਮਾਂ ਤੇ ਪਰਤਣ ਦੀ ਅਪੀਲ ਕੀਤੀ ਹੈ ਅਤੇ ਪਿਛਲੇ 5 ਸਾਲ ਦਾ ਮੁਆਵਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ |

ਪ੍ਰੈਸ ਕਾਨਫਰੰਸ ਦੌਰਾਨ ਚੰਨੀ ਨੇ ਕਿਹਾ ਕਿ ਮੇਰਾ ਬਿਸਤਰਾ ਮੇਰੀ ਗੱਡੀ ਵਿੱਚ ਹੀ ਰਹਿੰਦਾ ਹੈ ,ਮੈਂ ਪੰਜਾਬ ਦੇ ਹਰ ਘਰ ਜਾਵਾਂਗਾ,ਲੋਕਾਂ ਦੀਆਂ ਮੁਸ਼ਕਲਾਂ ਸੁਣਾਂਗਾ ਅਤੇ ਪੂਰੇ 2 ਦਿਨ ਦਫ਼ਤਰ ਵਿੱਚ ਰਿਹਾ ਕਰਾਂਗਾ |

ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਿਜਲੀ ਦੇ ਸਮਝੋਤਿਆਂ ਤੇ ਵੀ ਫ਼ੈਸਲਾ ਹੋਵੇਗਾ ,ਪੱਕੇ ਹੋਣ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਅਤੇ ਉਹਨਾਂ ਦੀ ਹਰ ਸਮੱਸਿਆ ਦਾ ਹੱਲ ਕੱਢਾਗੇ | ਰੇਤ ਮਾਫ਼ੀਆ ਤੇ ਜਲਦ ਤੋਂ ਜਲਦ ਠੱਲ ਪਾਈ ਜਾਵੇਗੀ

ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਨਾਮ ਚੁਣਿਆ ਗਿਆ ਹੈ | ਪੰਜਾਬ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ |

ਚਰਨਜੀਤ ਸਿੰਘ ਚੰਨੀ 2015 ਤੋਂ 2016 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ। ਉਹ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਅਤੇ ਚਮਕੌਰ ਸਾਹਿਬ ਤੋਂ ਤੀਜੀ ਵਾਰ ਵਿਧਾਇਕ ਰਹਿ ਚੁੱਕੇ ਹਨ |

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ” ਦੇ ਕੈਬਨਿਟ ਮੰਤਰੀ ਵੀ ਸਨ ਜੋ ਹੁਣ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁਣੇ ਗਏ ਹਨ | ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਚੇਹਰਾ ਚਰਨਜੀਤ ਸਿੰਘ ਚੰਨੀ ਹੋਣਗੇ |