CM Bhagwant Mann

CM ਭਗਵੰਤ ਮਾਨ ਵਲੋਂ ਸੰਗਰੂਰ ਵਾਸੀਆਂ ਲਈ ਸਿਹਤ ਸਹੂਲਤਾਂ ਸੰਬੰਧੀ ਵੱਡਾ ਐਲਾਨ

ਚੰਡੀਗੜ੍ਹ 29 ਅਪ੍ਰੈਲ 2022: ਪੰਜਾਬ ਸਰਕਾਰ ਸੂਬੇ ‘ਚ ਸਿਹਤ ਸਹੂਲਤਾਂ (Health Facilities) ‘ਚ ਸੁਧਾਰ ਲਈ ਲਗਾਤਰ ਕਦਮ ਚੁੱਕ ਰਹੀ ਹੈ | ਇਸ ਸੰਬੰਧੀ ਵਿਧਾਇਕਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀ ਹਨ | ਇਸ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵਲੋਂ ਟਵੀਟ ਕਰਦਿਆਂ ਕਿਹਾ ਕਿ ਕਿਹਾ ਕਿ ਲੋਕਾਂ ਨੂੰ ਚੰਗਾ ਤੇ ਸਸਤਾ ਇਲਾਜ ਦੇਣ ਦੇ ਆਪਣੇ ਵਾਅਦੇ ਤੇ ਤੁਹਾਡੀ ਸਰਕਾਰ ਲਗਾਤਾਰ ਅੱਗੇ ਵੱਧ ਰਹੀ ਹੈ।

good and cheap treatment

ਇਸਦੇ ਨਾਲ ਹੀ ਸੰਗਰੂਰ ਦੇ ਲੋਕਾਂ ਨੂੰ ਜਲਦ ਇੱਕ ਮੈਡੀਕਲ ਕਾਲਜ (Medical College) ਮਿਲੇਗਾ ਜਿਸਦਾ ਲਾਭ ਸੰਗਰੂਰ, ਬਰਨਾਲਾ, ਮਲੇਰਕੋਟਲਾ ਤੇ ਮਾਨਸਾ ਜ਼ਿਲ੍ਹਿਆਂ ਨੂੰ ਮਿਲੇਗਾ, ਜਿਸ ਨੂੰ ਲੈ ਕੇ ਅਫਸਰਾਂ ਨਾਲ ਚਰਚਾ ਕੀਤੀ । ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਹਤ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਿਧਾਨ ਸਭਾ ਹਲਕਿਆਂ ‘ਚ ਜਲਦ ਮੁਹੱਲਾ ਕਲੀਨਿਕ (Mohalla Clinic) ਖੋਲ੍ਹਣ ਜਾ ਰਹੀ ਹੈ। ਹਰ ਵਿਧਾਨ ਸਭਾ ਖੇਤਰ ‘ਚ ਮੁਹੱਲਾ ਕਲੀਨਿਕ ਲਈ ਸਥਾਨ ਨਿਸਚਿਤ ਕੀਤਾ ਜਾਵੇਗਾ ।

CM Bhagwant Mann

Scroll to Top