July 7, 2024 4:23 pm
Sikkim

ਸਿੱਕਮ ‘ਚ ਬਰਫ ਦੇ ਤੋਦੇ ਡਿੱਗਣ ਕਾਰਨ ਵੱਡਾ ਹਾਦਸਾ, 6 ਸੈਲਾਨੀਆਂ ਦੀ ਮੌਤ, ਕਈ ਜਣਿਆਂ ਦੇ ਦਬੇ ਹੋਣ ਦਾ ਖਦਸ਼ਾ

ਚੰਡੀਗੜ੍ਹ, 04 ਅਪ੍ਰੈਲ 2023: ਸਿੱਕਮ (Sikkim) ਦੇ ਨਾਥੂ ਲਾ ਵਿੱਚ ਭਾਰੀ ਬਰਫ ਦੇ ਤੋਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਹਾਦਸੇ ਵਿੱਚ ਹੁਣ ਤੱਕ 6 ਸੈਲਾਨੀਆਂ ਦੀ ਮੌਤ ਦੀ ਖ਼ਬਰ ਹੈ। ਇਸ ਤੋਂ ਇਲਾਵਾ 11 ਹੋਰ ਸੈਲਾਨੀ ਜ਼ਖਮੀ ਦੱਸੇ ਜਾ ਰਹੇ ਹਨ। ਕਈ ਸੈਲਾਨੀਆਂ ਦੇ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਦੁਪਹਿਰ ਕਰੀਬ 12.20 ਵਜੇ ਵਾਪਰਿਆ । ਇਸ ਵਿੱਚ ਜ਼ਖ਼ਮੀ ਹੋਏ ਛੇ ਵਿਅਕਤੀਆਂ ਨੇ ਨੇੜਲੇ ਫ਼ੌਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਨ੍ਹਾਂ ਵਿੱਚ ਚਾਰ ਪੁਰਸ਼, ਇੱਕ ਮਹਿਲਾ ਅਤੇ ਇੱਕ ਬੱਚਾ ਸ਼ਾਮਲ ਹੈ। ਜ਼ਖਮੀਆਂ ਨੂੰ ਇਲਾਜ ਲਈ ਗੰਗਟੋਕ ਦੇ STNM ਹਸਪਤਾਲ ਅਤੇ ਸੈਂਟਰਲ ਰੈਫਰਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਸਿੱਕਮ (Sikkim) -ਨਾਥੁਲਾ ਸਰਹੱਦੀ ਖੇਤਰ ‘ਚ ਭਾਰੀ ਬਰਫ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਨਿਊਜ਼ ਏਜੰਸੀ ਏਐਨਆਈ ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਗੰਗਟੋਕ ਤੋਂ ਨਾਥੁਲਾ ਨੂੰ ਜੋੜਨ ਵਾਲੇ ਜਵਾਹਰ ਲਾਲ ਨਹਿਰੂ ਰੋਡ ‘ਤੇ 14ਵੇਂ ਮੀਲ ‘ਤੇ ਬਚਾਅ ਕਾਰਜ ਚੱਲ ਰਿਹਾ ਹੈ। ਬਰਫ਼ ਵਿੱਚ ਫਸੇ 22 ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਸੜਕ ਤੋਂ ਬਰਫ ਹਟਾਉਣ ਤੋਂ ਬਾਅਦ ਫਸੇ 350 ਸੈਲਾਨੀਆਂ ਅਤੇ 80 ਵਾਹਨਾਂ ਨੂੰ ਵੀ ਬਚਾਇਆ ਗਿਆ ਹੈ।