ਚੰਡੀਗੜ੍ਹ, 29 ਜਨਵਰੀ 2024: ਫਿਲਮ ਫੇਅਰ ਐਵਾਰਡ 2024 ਦਾ ਐਲਾਨ ਕਰ ਦਿੱਤਾ ਗਿਆ ਹੈ। ਗੁਜਰਾਤ ਦੇ ਗਾਂਧੀਨਗਰ ‘ਚ ਇਸ ਮਸ਼ਹੂਰ ਐਵਾਰਡ ਸ਼ੋਅ ਕਰਵਾਇਆ ਕੀਤਾ ਗਿਆ ਸੀ। ਇਸ ਐਵਾਰਡ ਸ਼ੋਅ ‘ਚ ਬਾਲੀਵੁੱਡ ਦੀਆਂ ਸਾਰੀਆਂ ਵੱਡੀਆਂ ਸਟਾਰ ਕਾਸਟਾਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਸ਼ੋਅ ਨੂੰ ਫਿਲਮ ਨਿਰਮਾਤਾ ਕਰਨ ਜੌਹਰ ਨੇ ਹੋਸਟ ਕੀਤਾ ਸੀ।
ਵੱਕਾਰੀ 69ਵੇਂ ਫਿਲਮ ਫੇਅਰ ਐਵਾਰਡ 2024 ਵਿਚ ਭੁਪਿੰਦਰ ਬੱਬਲ (Bhupinder Babbal), ਭਾਰਤੀ ਸੰਗੀਤ ਉਦਯੋਗ ਵਿਚ ਇਕ ਉੱਭਰਦੀ ਪ੍ਰਤਿਭਾ, ਨੂੰ ਫਿਲਮ “ਐਨੀਮਲ” ਤੋਂ “ਅਰਜਨ ਵੈਲੀ” ਦੀ ਰੂਹ ਨੂੰ ਹਿਲਾ ਦੇਣ ਵਾਲੀ ਪੇਸ਼ਕਾਰੀ ਲਈ ਸਰਵੋਤਮ ਪਲੇਬੈਕ ਗਾਇਕ (ਪੁਰਸ਼) ਲਈ ਫਿਲਮ ਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਕਰੀਨਾ ਕਪੂਰ, ਕਰਿਸ਼ਮਾ ਕਪੂਰ, ਵਰੁਣ ਧਵਨ ਅਤੇ ਕਾਰਤਿਕ ਆਰੀਅਨ ਵਰਗੇ ਕਲਾਕਾਰਾਂ ਨੇ ਫਿਲਮ ਫੇਅਰ ਐਵਾਰਡ 2024 ਵਿੱਚ ਪ੍ਰਦਰਸ਼ਨ ਕੀਤਾ। ਦੇਸ਼ ਦੇ ਸਭ ਤੋਂ ਪੁਰਾਣੇ ਫਿਲਮ ਐਵਾਰਡਾਂ ਵਿੱਚੋਂ ਇੱਕ, ਫਿਲਮ ਫੇਅਰ ਐਵਾਰਡ ਹਰ ਸਾਲ ਹਿੰਦੀ ਸਿਨੇਮਾ ਵਿੱਚ ਯੋਗਦਾਨ ਪਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਦਾ ਹੈ। ਇਸ ਸਾਲ ਪੁਰਸਕਾਰ ਦਾ 69ਵਾਂ ਸੰਸਕਰਨ ਕਰਵਇਆ ਗਿਆ।
ਵਿਧੂ ਵਿਨੋਦ ਚੋਪੜਾ ਦੁਆਰਾ ਨਿਰਦੇਸ਼ਤ ਫਿਲਮ ’12ਵੀਂ ਫੇਲ’ ਨੇ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ। ਇਹ ਫਿਲਮ ਆਈਪੀਐਸ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਇਸ ਫਿਲਮ ‘ਚ ਵਿਕਰਾਂਤ ਮੈਸੀ ਨੇ ਆਪਣਾ ਕਿਰਦਾਰ ਨਿਭਾਇਆ ਹੈ। ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਵਿਧੂ ਵਿਨੋਦ ਚੋਪੜਾ (12ਵੀਂ ਫੇਲ) ਨੂੰ ਦਿੱਤਾ ਗਿਆ।