July 8, 2024 10:08 pm
sukhpal

ਭੁਲੱਥ ਦੀ ਸੀਟ ‘ਤੇ ਇਕ ਵਾਰ ਫਿਰ ਸ਼ਰੀਕ ਬਣ ਟੱਕਰਣਗੇ 2 ਵੱਡੇ ਆਗੂ, ਫਿਰ ਤੋਂ ਦੋਹਰਾਇਆ ਜਾਵੇਗਾ ਇਤਿਹਾਸ

ਚੰਡੀਗੜ੍ਹ 16 ਜਨਵਰੀ 2022 : 14 ਫਰਵਰੀ ਨੂੰ ਪੰਜਾਬ ‘ਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ, ਜਿਸ ਦੌਰਾਨ 3 ਹੀ ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਆਪ ਆਦਮੀ ਪਾਰਟੀ ਵਲੋਂ ਭੁਲੱਥ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਹਾਲਾਂਕਿ ਹਾਲੇ ਇੱਕ ਭਾਜਪਾ ਵਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਕਾਂਗਰਸ ਦੇ ਐਲਾਨ ਤੋਂ ਬਾਅਦ ਭੁਲੱਥ ਹਲਕੇ ਤੋਂ ਪੁਰਾਣੇ ਰਾਜਨੀਤਿਕ ਸ਼ਰੀਕ ਇਕ ਦੂਜੇ ਦੇ ਸਾਹਮਣੇ ਹੁੰਦੇ ਹੋਏ ਨਜ਼ਰ ਆਉਣਗੇ, ਆਕਲੀ ਦਲ ਵਲੋਂ ਇਸ ਹਲਕੇ ਤੋਂ ਬੀਬੀ ਜਾਗੀਰ ਕੌਰ (Bibi Jagir Kaur) ਦਾ ਐਲਾਨ ਕੀਤਾ ਜਾ ਚੁੱਕਾ ਹੈ ਜਦਕਿ ਕਾਂਗਰਸ ਨੇ ਸੁਖਪਾਲ ਖਹਿਰਾ (Sukhpal Khaira)  ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਕਰ ਦਿੱਤਾ ਹੈ, ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਰਣਜੀਤ ਰਾਣਾ ਮੈਦਾਨ ‘ਚ ਹਨ,

ਵਿਧਾਨ ਸਭਾ ਹਲਕਿਆਂ ਦੀ ਸੂਚੀ ‘ਚ ਭੁਲੱਥ 26 ਨੰਬਰ ‘ਤੇ ਆਉਂਦਾ ਹੈ, ਜੇਕਰ 1997 ਤੋਂ ਲੈ ਕੇ ਹੁਣ ਤੱਕ ਵਿਧਾਨ ਸਭਾ ਇਤਿਹਾਸ ‘ਤੇ ਨਜ਼ਰ ਮਾਰੀ ਜਾਵੇ ਤਾ ਵੋਟਰ ਕਿਸੇ ਇਕ ਪਾਰਟੀ ਦੇ ਹੱਕ ‘ਚ ਖੁਲ ਕੇ ਨਹੀਂ ਨਿਤਰੇ ਹਨ, ਦੱਸ ਦਈਏ ਕਿ ਬੀਬੀ ਜਾਗੀਰ ਕੌਰ ਦਾ ਪੱਲੜਾ ਭਾਰੀ ਰਿਹਾ ਹੈ, 1997,2002 ‘ਚ ਲਗਾਤਾਰ 2 ਵਾਰ ਬੀਬੀ ਜਾਗੀਰ ਕੌਰ (Bibi Jagir Kaur) ਸੁਖਪਾਲ ਖਹਿਰਾ (Sukhpal Khaira) ਨੂੰ ਹਰਾ ਕੇ ਜਿੱਤ ਹਾਸਲ ਕਰ ਚੁੱਕੇ ਹਨ, ਇਸ ਤੋਂ ਬਾਅਦ 2007 ‘ਚ ਸੁਖਪਾਲ ਖਹਿਰਾ ਬੀਬੀ ਜਾਗੀਰ ਕੌਰ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ, 2012 ‘ਚ ਫਿਰ ਬੀਬੀ ਜਾਗੀਰ ਕੌਰ(Bibi Jagir Kaur) ਨੇ ਸੁਖਪਾਲ ਖਹਿਰਾ ਨੂੰ ਹਰਾ ਕੇ ਭੁਲੱਥ ਹਲਕੇ ‘ਤੇ ਦਬਦਬਾ ਬਣਾਏ ਰੱਖਿਆ ਹੈ, ਇਸ ਤੋਂ ਇਲਾਵਾ 2017 ਦੀ ਮਤਦਾਨ ‘ਚ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੇ ਅਤੇ ਅਕਾਲੀ ਦਲ ਦੇ ਯੁਵਰਾਜ ਭੁਪਿੰਦਰ ਸਿੰਘ ਨੂੰ 8202 ਵੋਟਾਂ ਦੇ ਫਰਕ ਨਾਲ ਹਰਾ ਕੇ ਵਿਧਾਨ ਸਭਾ ‘ਚ ਪਹੁੰਚੇ,

ਖਹਿਰਾ ਨੂੰ ਤਿੰਨ ਵਾਰ ਹਰਾ ਕੇ ਅਕਾਲੀ ਦਲ ਦਾ ਹਿੱਸਾ ਬਣਨ ਵਾਲੀ ਬੀਬੀ ਜਗੀਰ ਕੌਰ ਚਾਰ ਵਾਰ ਭੁਲੱਥ ਤੋਂ ਚੋਣ ਲੜ ਚੁੱਕੀ ਹੈ, ਜਦੋਂ ਕਿ ਸੁਖਪਾਲ ਖਹਿਰਾ ਨੂੰ ਤਿੰਨ ਵਾਰ ਚੋਣ ਮੈਦਾਨ ‘ਚ ਹਰਾ ਚੁੱਕੇ ਹਨ। 1997 ‘ਚ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਪਹਿਲੀ ਵਾਰ ਉੱਤਰੀ ਅਤੇ ਸੁਖਪਾਲ ਖਹਿਰਾ (Sukhpal Khaira0 ਨੂੰ 28027 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ | 2002 ‘ਚ ਬੀਬੀ ਨੂੰ ਮੁੜ ਅਕਾਲੀ ਦਲ ਵੱਲੋਂ ਮੈਦਾਨ ‘ਚ ਉਤਾਰਿਆ ਗਿਆ ਅਤੇ ਬੀਬੀ ਜਗੀਰ ਕੌਰ ਸੁਖਪਾਲ ਖਹਿਰਾ ਤੋਂ 11378 ਵੋਟਾਂ ਦੇ ਫਰਕ ਨਾਲ ਮੁੜ ਜਿੱਤ ਪ੍ਰਾਪਤ ਕੀਤੀ । ਇਸ ਦੌਰਾਨ ਬੀਬੀ ਜਗੀਰ ਕੌਰ ‘ਤੇ ਆਪਣੀ ਧੀ ਦੇ ਕਤਲ ਦੇ ਦੋਸ਼ ਲੱਗੇ ਸਨ । ਇਸੇ ਦੋਸ਼ ਦੇ ਸਿੱਟੇ ਵਜੋਂ 2007 ‘ਚ ਬੀਬੀ ਜਗੀਰ ਕੌਰ ਨੂੰ ਸੁਖਪਾਲ ਖਹਿਰਾ (Sukhpal Khaira) ਤੋਂ 8864 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2012 ‘ਚ ਅਕਾਲੀ ਦਲ ਨੇ ਫਿਰ ਬੀਬੀ ਜਗੀਰ ਕੌਰ ‘ਤੇ ਦਾਅ ਖੇਡਿਆ।