July 2, 2024 10:13 pm
Bhavanigarh-Samana road

Patiala: ਪੰਜ ਪੰਜ ਮਰਲੇ ਜ਼ਮੀਨ ਨਾ ਮਿਲਣ ਕਾਰਨ ਗਰੀਬ ਪਰਿਵਾਰਾਂ ਵੱਲੋਂ ਕੀਤਾ ਭਵਾਨੀਗੜ੍ਹ-ਸਮਾਣਾ ਰੋਡ ਜਾਮ

ਪਟਿਆਲਾ 16 ਦਸੰਬਰ 2021: ਪਟਿਆਲਾ (Patiala)ਦੇ ਹਲਕਾ ਸਮਾਣਾ ਦੇ ਪਿੰਡ ਗਾਜੇਵਾਸ (Gajewas) ਵਿਖੇ ਪੰਜ ਪੰਜ ਮਰਲੇ ਜ਼ਮੀਨ ਨਾ ਮਿਲਣ ਕਾਰਨ ਗਰੀਬ ਪਰਿਵਾਰਾਂ ਵੱਲੋਂ ਧਰਨਾ ਲਗਾਇਆ ਗਿਆ |ਇਸ ਮੌਕੇ ਲਗਪਗ ਦਸ ਪਿੰਡਾਂ ਦੇ ਲੋਕਾਂ ਵੱਲੋਂ ਹਿੱਸਾ ਲਿਆ ਗਿਆ | ਇਸ ਮੌਕੇ ਲੋਕਾਂ ਵੱਲੋਂ ਕਾਂਗਰਸ ਸਰਕਾਰ ਮੁਰਦਾਬਾਦ ਅਤੇ ਪੰਚਾਇਤ ਗਾਜੇਵਾਸ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਇਹ ਧਰਨਾ ਸਮਾਣਾ ਭਵਾਨੀਗੜ੍ਹ (Bhavanigarh-Samana) ਰੋਡ ਤੇ ਲਗਾਇਆ ਗਿਆ ,ਪ੍ਰਧਾਨ ਸੋਨੀ ਸਿੰਘ ਵੱਲੋਂ ਦੱਸਿਆ ਗਿਆ ਕਿ ਜੇਕਰ ਸਾਨੂੰ ਸਾਡੇ ਹਿੱਸੇ ਦੀ ਜ਼ਮੀਨ ਨਾ ਮਿਲੀ ਤਾਂ ਅਸੀਂ ਇਹ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ | ਇਸ ਮੌਕੇ ਸੜਕ ਤੇ ਟਰੈਫਿਕ ਪੂਰੀ ਤਰ੍ਹਾਂ ਜਾਮ ਕੀਤੀ ਸੀ|

ਬਾਅਦ ਵਿੱਚ ਤਹਿਸੀਲਦਾਰ ਸਮਾਣਾ ਗੁਰਲੀਨ ਕੌਰ ਅਤੇ ਬੀ ਡੀ ਪੀ ਓ ਸਮਾਣਾ ਵੱਲੋਂ ਆ ਕੇ ਉਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਗਿਆ ਅਤੇ ਫਿਰ ਕਿਤੇ ਜਾਕੇ ਧਰਨਾ ਖ਼ਤਮ ਕੀਤਾ ਗਿਆ ਇਸ ਮੌਕੇ ਪ੍ਰਧਾਨ ਸੋਨੀ ਸਿੰਘ ਹਰ ਬੰਸ ਸਿੰਘ ਜਸਵੀਰ ਸਿੰਘ ਜਸਪਾਲ ਸਿੰਘ ਅਤੇ ਹੋਰ ਵੀ ਕਾਫੀ ਲੋਕ ਹਾਜ਼ਰ ਸਨ ਤਹਿਸੀਲਦਾਰ ਸਮਾਣਾ ਗੁਰਲੀਨ ਕੌਰ ਨੇ ਦੱਸਿਆ ਕਿ ਅਸੀਂ ਇਨ੍ਹਾਂ ਇਨਾਂ ਲੋਕਾਂ ਨੂੰ ਦੱਸਿਆ ਕਿ ਜੋ ਵੀ ਆਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਜਾਣਗੇ ਅਸੀਂ ਉਨਾਂ ਨੂੰ ਮੰਨਦੇ ਹੋਏ ਹੀ ਅਗਲੀ ਕਾਰਵਾਈ ਕਰਾਂਗੇ