July 4, 2024 5:28 pm
ਭਾਰਤੀ ਕਿਸਾਨ ਯੂਨੀਅਨ

ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਪੰਜਾਬ ਦੇ ਵਿੱਚ ਆਪਣਾ ਪਹਿਲਾ ਉਮੀਦਵਾਰ ਐਲਾਨਿਆ

ਚੰਡੀਗੜ੍ਹ, 9 ਨਵੰਬਰ 2021 : ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਪੰਜਾਬ ਦੇ ਵਿੱਚ ਆਪਣਾ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ | ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਾਸਮ ਖਾਸ ਰਹੇ ਸਰਬਜੀਤ ਸਿੰਘ ਮੱਖਣ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਚੋਂ ਪਹਿਲੇ ਉਮੀਦਵਾਰ ਐਲਾਨੇ ਗਏ ਹਨ । ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਪਿੰਡ ਤਰਖਾਣ ਮਾਜਰਾ ਵਿਖੇ ਕਿਸਾਨ ਯੂਨੀਅਨ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ |