Site icon TheUnmute.com

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ

Bharatiya Kisan Union Ekta

ਚੰਡੀਗੜ੍ਹ, 14 ਫਰਵਰੀ 2024: ਹੁਣ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰ ‘ਤੇ ਪੈਦਾ ਹੋਏ ਹਲਾਤ ਦੇ ਵਿਰੋਧ ‘ਚ ਪੰਜਾਬ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ (Bharatiya Kisan Union Ekta) (ਉਗਰਾਹਾਂ) ਵੀ ਸਮਰਥਨ ‘ਚ ਆ ਗਈ ਹੈ। ਮੰਗਲਵਾਰ ਨੂੰ ਪੈਦਾ ਹੋਈ ਸਥਿਤੀ ਤੋਂ ਬਾਅਦ ਉਗਰਾਹਾਂ ਨੇ ਅੱਜ ਸੂਬਾ ਪੱਧਰੀ ਬਾਡੀ ਦੀ ਬੈਠਕ ਸੱਦੀ ਗਈ। ਜਿਸ ਤੋਂ ਬਾਅਦ ਬੀਕੇਯੂ ਉਗਰਾਹਾਂ ਨੇ ਕੱਲ੍ਹ ਯਾਨੀ 15 ਫਰਵਰੀ ਨੂੰ ਰੇਲਾਂ ਰੋਕਣ ਦਾ ਫੈਸਲਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਲੀ ਚੱਲੋ ਪ੍ਰੋਗਰਾਮ ਕਰਵਾਇਆ ਗਿਆ।

ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਡਰੋਨਾਂ ਤੋਂ ਕਿਸਾਨਾਂ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਉਹ ਨਿੰਦਣਯੋਗ ਹੈ। ਉਗਰਾਹਾਂ ਨੇ ਕਿਹਾ ਕਿ ਉਹ ਦਿੱਲੀ ਮਾਰਚ ਵਿੱਚ ਰੱਖੀਆਂ ਗਈਆਂ ਮੰਗਾਂ ਦਾ ਸਮਰਥਨ ਕਰਦੇ ਹਨ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਮੰਗਾਂ ਜਿਵੇਂ ਕਿ ਐਮ.ਐਸ.ਪੀ., ਕਰਜ਼ਾ ਮੁਆਫ਼ੀ, ਲਖੀਮਪੁਰ ਖੇੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਆਦਿ ਨੂੰ ਛੇਤੀ ਹੱਲ ਕਰੇ। ਤਾਜ਼ਾ ਘਟਨਾ ਦੇ ਵਿਰੋਧ ਵਿੱਚ ਉਗਰਾਹਾਂ ਜਥੇਬੰਦੀ (Bharatiya Kisan Union Ekta) ਵੱਲੋਂ ਭਲਕੇ ਵੀਰਵਾਰ ਨੂੰ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਚਲਾਇਆ ਜਾਵੇਗਾ।

Exit mobile version