ਪੰਕਜ ਮੀਨੂੰ ਮਲਹੋਤਰਾ

ਬਹੁ-ਕਰੋੜੀ ਟੈਂਡਰ ਘੁਟਾਲੇ ਮਾਮਲੇ ‘ਚ ਭਾਰਤ ਭੂਸ਼ਣ ਆਸ਼ੂ ਦੇ ਨਿੱਜੀ ਸਕੱਤਰ ਨੇ ਕੀਤਾ ਆਤਮ-ਸਮਰਪਣ

ਚੰਡੀਗੜ੍ਹ 16 ਦਸੰਬਰ 2022: ਬਹੁ-ਕਰੋੜੀ ਟੈਂਡਰ ਘੁਟਾਲੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵਲੋਂ ਨਾਮਜ਼ਦ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿੱਜੀ ਸਕੱਤਰ ਪੰਕਜ ਮੀਨੂੰ ਮਲਹੋਤਰਾ ਵਲੋਂ ਅੱਜ ਆਤਮ-ਸਮਰਪਣ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਪੰਕਜ ਮੀਨੂੰ ਮਲਹੋਤਰਾ ਨੇ ਅੱਜ ਵਿਜੀਲੈਂਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਸ਼ੁੱਕਰਵਾਰ ਸਵੇਰੇ ਉਹ ਆਪਣੇ ਪਰਿਵਾਰ ਸਮੇਤ ਵਿਜੀਲੈਂਸ ਦਫ਼ਤਰ ਪਹੁੰਚਿਆ ਅਤੇ ਉਸ ਨੇ ਐੱਸ.ਐੱਸ.ਪੀ. ਨੂੰ ਆਤਮ-ਸਮਰਪਣ ਕਰ ਦਿੱਤਾ ਦੱਸ ਦੇਈਏ ਕਿ ਪੰਕਜ ਮੀਨੂੰ ਮਲਹੋਤਰਾ ਪਿਛਲੇ 4 ਮਹੀਨਿਆਂ ਤੋਂ ਫ਼ਰਾਰ ਸੀ। ਇਸ ਮਾਮਲੇ ਦੀ ਸੁਣਵਾਈ 24 ਦਸੰਬਰ ਨੂੰ ਹੋਣੀ ਹੈ।

Scroll to Top