Site icon TheUnmute.com

ਭਗਵੰਤ ਮਾਨ ਕੱਲ੍ਹ ਤੇ ਮੰਤਰੀ 19 ਮਾਰਚ ਨੂੰ ਸੌਂਹ ਚੁੱਕਣਗੇ

Bhagwant Mann

ਚੰਡੀਗੜ੍ਹ 15 ਮਾਰਚ 2022: ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ (Bhagwant Mann) ਕੱਲ੍ਹ ਯਾਨੀ 16 ਮਾਰਚ ਨੂੰ ਖਟਕੜ ਕਲਾਂ ਵਿਖੇ ਪੰਜਾਬ  ਦੇ ਮੁੱਖ ਮੰਤਰੀ ਵਜੋਂ ਇਕੱਲੇ ਹੀ ਸੌਂਹ ਚੁੱਕਣਗੇ ਜਦੋ ਕੇ ਮੰਤਰੀਆਂ ਨੂੰ 19 ਮਾਰਚ ਨੂੰ ਰਾਜਭਵਨ ‘ਚ ਸੌਂਹ ਚੁਕਾਈ ਜਵੇਗੀ। ਇਸਦੇ ਨਾਲ ਹੀ 17 ਮਾਰਚ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਸਾਰੇ ਵਿਧਾਇਕ ਸਹੁੰ ਚੁੱਕਣਗੇ। ਉਸ ਤੋਂ ਬਾਅਦ 19 ਮਾਰਚ ਨੂੰ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਰਾਜ ਭਵਨ ‘ਚ ਸਹੁੰ ਚੁਕਾਈ ਜਾਵੇਗੀ । ਸਭ ਤੋਂ ਪਹਿਲਾਂ 17 ਮਾਰਚ ਨੂੰ ਪ੍ਰੋ -ਟਾਈਮ ਸਪੀਕਰ ਦੀ ਚੋਣ ਹੋਵੇਗੀ ਅਤੇ ਉਸ ਤੋਂ ਬਾਅਦ ਸਪੀਕਰ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਅਤੇ ਵਿਧਾਨ ਸਭਾ ਦੇ ਅਧਿਕਾਰੀ ਵਿਧਾਨ ਸਭਾ ਸੈਸ਼ਨ ਅਤੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ

Exit mobile version